ਕਿਸਾਨੀ ਘੋਲ ’ਚ ਸ਼ਾਮਲ ਹੋਣ ਕੈਨੇਡਾ ਤੋਂ ਆਇਆ ਇਕ ਸ਼ਖ਼ਸ, ਕਿਹਾ-ਬਿੱਲ ਰੱਦ ਹੋਣ ਤੱਕ ਨਹੀਂ ਜਾਵਾਂਗਾ ਵਾਪਸ

12/24/2020 5:28:08 PM

ਨਵੀਂ ਦਿੱਲੀ (ਭਾਸ਼ਾ) : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਜਾਰੀ ਅੰਦੋਲਨ ਵਿੱਚ 1 ਹਫ਼ਤਾ ਪਹਿਲਾਂ ਕੈਨੇਡਾ ਤੋਂ ਭਾਰਤ ਆਇਆ ਇੱਕ ਸ਼ਖ਼ਸ ਲੰਬੇ ਸਮੇਂ ਤੱਕ ਇੱਥੇ ਰਹਿਣਾ ਚਾਹੁੰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਬਿੱਲ ਰੱਦ ਹੋਣ ਤੱਕ ਵਾਪਸ ਨਹੀਂ ਜਾਵਾਂਗਾ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਨੇ ਦਿੱਤੀ ਮਨਜ਼ੂਰੀ

ਪਿਛਲੇ 30 ਸਾਲ ਤੋਂ ਟੋਰੰਟੋ ਵਿੱਚ ਕਾਰੋਬਾਰ ਕਰ ਰਹੇ ਗੁਰਬਕਸ਼ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪਿਛਲੇ ਹਫ਼ਤੇ ਭਾਰਤ ਆਏ ਸਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਹਜ਼ਾਰਾਂ ਕਿਸਾਨ ਪਰਿਵਾਰਾਂ ’ਤੇ ‘ਭੂਮੀ ਦੇ ਮਾਲਕਾਨਾ ਹੱਕ ਗਵਾਉਣ ਦਾ ਖ਼ਤਰਾ ਮੰਡਰਾ ਰਿਹਾ ਹੈ।’ ਮੂਲ ਰੂਪ ਤੋਂ ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਸਿੰਘ ਨੇ ਕਿਹਾ, ‘ਮੈਂ ਅਗਲੇ ਹਫ਼ਤੇ ਵਾਪਸੀ ਲਈ ਟਿਕਟ ਬੁੱਕ ਕਰਾਈ ਸੀ ਪਰ ਇਹ ਸਭ ਚੀਜਾਂ ਵੇਖਕੇ ਮੈਂ ਲੰਬੇ ਸਮੇਂ ਤੱਕ ਇੱਥੇ ਰਹਿਣ ਦਾ ਵਿਚਾਰ ਕਰ ਰਿਹਾ ਹਾਂ। ਨਵਾਂਸ਼ਹਿਰ ਵਿੱਚ ਆਪਣੇ ਜੱਦੀ ਘਰ ਤੋਂ ਸਿੰਘ ਕੁੱਝ ਦਿਨਾਂ ਦੇ ਅੰਤਰਾਲ ਉੱਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਾਥ ਦੇਣ ਸਿੰਘੂ ਸਰਹੱਦ ਆਉਂਦੇ ਹਨ।

ਇਹ ਵੀ ਪੜ੍ਹੋ:  ‘ਪਹਿਲੀ ਵਾਰ ਅਜਿਹਾ ਸੈਲਾਬ ਦੇਖਿਆ, ਦਿੱਲੀ ਵੱਲ ਚੜ੍ਹਦਾ ਪੰਜਾਬ ਦੇਖਿਆ’

ਉਨ੍ਹਾਂ ਕਿਹਾ ਕਿ ‘ਦੇਸ਼ ਦੇ ਨਾਗਰਿਕਾਂ ਨਾਲ ਜੋ ਬੇਇਨਸਾਫ਼ੀ ਹੋ ਰਹੀ ਹੈ, ਉਸ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ।’ ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਾਲੇ ਕਈ ਕਈ ਦੌਰ ਦੀ ਗੱਲਬਾਤ ਹੋਣ ਦੇ ਬਾਵਜੂਦ ਮੁੱਦੇ ਦਾ ਹੱਲ ਨਹੀਂ ਨਿਕਲ ਸਕਿਆ ਹੈ।

ਇਹ ਵੀ ਪੜ੍ਹੋ: ਵਰਕ ਲੋਡ ਰਿਪੋਰਟ : ਦਹਾਕੇ ਦੇ ਸਭ ਤੋਂ ਬਿਜ਼ੀ ਪਲੇਅਰ ਰਹੇ ਵਿਰਾਟ ਕੋਹਲੀ, ਇੰਨੇ ਦਿਨ ਖੇਡੇ ਕ੍ਰਿਕਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry