ਕੈਨੇਡਾ ਦੇ ਐੱਨ.ਆਰ.ਆਈ ਨੇ ਖੋਲ੍ਹੀ ਪੰਜਾਬ ਪੁਲਸ ਦੀ ਪੋਲ, ਵੀਡੀਓ ਵਾਇਰਲ

10/17/2017 6:59:31 AM

ਚੰਡੀਗੜ੍ਹ— ਕੈਨੇਡਾ ਦੇ ਪਰਮਜੀਤ ਸਿੰਘ ਨੂੰ ਪੈਸੇ ਦਾ ਗਿਆਨ ਅਤੇ ਪੰੰਜਾਬ ਪੁਲਸ ਦੀ ਅਸਲੀਅਤ ਦੱਸਣ ਵਾਲੇ ਇਹ ਸ਼ਖਸ ਨੇ ਏ.ਐੱਸ.ਆਈ. ਅਵਤਾਰ ਸਿੰਘ। ਦਰਅਸਲ ਪਰਮਜੀਤ ਦੇ ਰਿਸ਼ਤੇਦਾਰ ਨੂੰ ਇਕ ਕੇਸ ਚੋਂ ਕੱਢਣ ਲਈ ਕਥਿਤ ਏ.ਅੇੱਸ.ਆਈ ਵਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਸ ਦੌਰਾਨ ਜਾਗਰੂਕ ਐੱਨ.ਆਰ.ਆਈ. ਪਰਮਜੀਤ ਸਿੰਘ ਨੇ ਇਸ ਦੀ ਵੀਡੀਓ ਬਣਾ ਲਈ ਤੇ ਇਸ ਨੂੰ ਵਾਇਰਲ ਕਰ ਦਿੱਤਾ।
ਵੀਡੀਓ 'ਚ ਤੁਸੀਂ ਸਾਫ ਦੇਖ ਅਤੇ ਸੁਣ ਸਕਦੇ ਹੋ ਕਿ ਅਵਤਾਰ ਸਿੰਘ ਕਿਸ ਤਰ੍ਹਾਂ ਦੱਸ ਰਿਹਾ ਹੈ ਕਿ ਜੇ ਉਹ ਪੈਸੇ ਨਾ ਖਰਚਦੇ ਤਾਂ ਉਹ ਕਿਸ ਤਰ੍ਹਾਂ ਉਨ੍ਹਾਂ ਨੂੰ ਖੱਜਲ ਕਰ ਸਕਦਾ ਸੀ। ਏ.ਐੱਸ.ਆਈ. ਅਵਤਾਰ ਸਿੰਘ ਕੋਲ ਸਿਰਫ ਪੈਸੇ ਅਤੇ ਕਾਨੂੰਨ ਦਾ ਗਿਆਨ ਨਹੀਂ ਹੈ। ਲੰਮੇ ਸਮੇਂ ਤਕ ਪੁਲਸ ਵਿਭਾਗ 'ਚ ਨੌਕਰੀ ਕਰਨ ਨਾਲ ਉਸ ਨੂੰ ਹਰੇਕ ਅਧਿਕਾਰੀ ਦਾ ਰੇਟ ਵੀ ਪਤਾ ਲਗ ਚੁੱਕਾ ਹੈ।
ਜਾਗਰੁਕ ਐੱਨ.ਆਰ.ਆਈ. ਵਲੋਂ ਸਟਿੰਗ ਓਪਰੇਸ਼ਨ ਨੂੰ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਭੇਜਿਆਂ ਗਿਆ। ਜਿਸ ਤੋਂ ਬਾਅਦ ਹਰਕਤ 'ਚ ਆਏ ਵਿਭਾਗ ਨੂੰ ਏ.ਐੱਸ.ਆਈ. ਨੂੰ ਲਾਇਨ ਹਾਜ਼ਰ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।