ਕੈਨੇਡਾ ਵਿਆਹੀ ਟਾਂਡਾ ਦੀ ਵਿਆਹੁਤਾ ਦਾ ਪਤੀ ਵਲੋਂ ਬੇਰਹਿਮੀ ਨਾਲ ਕਤਲ

07/20/2021 11:17:21 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਉੜਮੁੜ ਵਾਸੀ ਔਰਤ ਦਾ ਕਨੇਡਾ ਦੇ ਮੌਂਟਰੀਅਲ ਵਿੱਚ ਉਸਦੇ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਜਨਾਨੀ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਦੇ ਰੂਪ ਵਿਚ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਕਾਂਡ ਆਇਆ ਸਾਹਮਣੇ

ਮ੍ਰਿਤਕ ਰਜਿੰਦਰ ਕੌਰ ਰੂਬੀ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਸਿਰ ਉੱਤੇ ਸੱਟ ਮਾਰ ਕੇ ਉਸਦੇ ਹੀ ਪਤੀ ਨਵਦੀਪ ਸਿੰਘ ਵਲੋਂ ਕੀਤਾ ਗਿਆ ਹੈ। ਵਾਰਦਾਤ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਰੂਬੀ ਦਾ ਵਿਆਹ 25 ਦਸੰਬਰ 2011 ਨੂੰ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ। ਇਸ ਦੁਖ਼ਦ ਖਬਰ ਦੇ ਨਾਲ ਉੜਮੁੜ ਵਿਚ ਮਾਤਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ : 35 ਲੱਖ ਲਗਾ ਕੇ ਕੈਨੇਡਾ ਭੇਜੀ ਪਤਨੀ ਨੇ ਤੋੜੇ ਸੁਫ਼ਨੇ, ਤਿੰਨ ਸਾਲਾਂ ਤੱਕ ਮੁੰਡਾ ਉਡੀਕਦਾ ਰਿਹਾ ਵੀਜ਼ਾ

ਨੋਟ - ਵਿਦੇਸ਼ੀ ਧਰਤੀ ’ਤੇ ਵਾਪਰ ਰਹੀਆਂ ਅਜਿਹੀਆਂ ਘਟਨਾ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh