ਕਵਿਸ਼ਾ ਨੇ 96 ਫੀਸਦੀ ਅੰਕ ਹਾਸਲ ਕਰ ਕੇ ਜ਼ਿਲੇ ''ਚ ਕੀਤਾ ਟਾਪ

05/27/2018 5:11:50 AM

ਫਗਵਾੜਾ, (ਮੁਕੇਸ਼)- ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਲਾਹੀ ਰੋਡ ਫਗਵਾੜਾ ਦਾ ਇਸ ਵਾਰ ਵੀ ਸੀ. ਬੀ. ਐੱਸ. ਈ. ਵਲੋਂ ਐਲਾਨਿਆਂ ਬਾਰ੍ਹਵੀਂ ਦਾ ਸਾਲਾਨਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਪ੍ਰਿੰ. ਜੋਸ਼ਵਰ ਸਿੰਘ ਨੇ ਦੱਸਿਆ ਕਿ ਫਗਵਾੜਾ ਵਿਚ  8 ਸਾਲ ਪਹਿਲਾਂ ਇਹ ਸਕੂਲ ਖੁੱਲ੍ਹਿਆ ਸੀ। ਸੀ. ਬੀ. ਐੱਸ. ਈ. ਦਾ ਤੀਜੇ ਸਾਲ ਦਾ ਨਤੀਜਾ 100 ਫੀਸਦੀ ਆਉਣ ਕਾਰਨ ਸਮੂਹ ਮੈਨੇਜਮੈਂਟ ਅਤੇ ਸਟਾਫ ਖੁਸ਼ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਕਵਿਸ਼ਾ ਨੰਦਾ ਨੇ 96 ਫੀਸਦੀ ਅੰਕ ਆਰਟਸ ਗਰੁੱਪ ਵਿਚ ਹਾਸਲ ਕਰ ਕੇ ਜ਼ਿਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਸਨੀਤ ਅਤੇ ਮੁਸਕਾਨ ਨੇ 94.6 ਫੀਸਦੀ, ਪਲਿਕਾ ਨੇ 94.4 ਫੀਸਦੀ, ਜਸਪ੍ਰੀਤ ਸਿੰਘ ਨੇ 90.8 ਫੀਸਦੀ ਅੰਕ ਹਾਸਲ ਕੀਤੇ ਹਨ। ਨਾਨ-ਮੈਡੀਕਲ ਵਿਚ ਮਾਨਵਜੀਤ ਅਤੇ ਆਦਿਤੀ ਨੇ 95.6 ਫੀਸਦੀ, ਹਰਸ਼ਦੀਪ ਕੌਰ ਨੇ 94 ਅਤੇ ਅਰਸ਼ਦੀਪ ਬੱਬਰ ਨੇ 91 ਫੀਸਦੀ ਅੰਕ ਹਾਸਲ ਕੀਤੇ। ਮੈਡੀਕਲ ਵਿਚ ਮਨਵੀਰ ਸਿੰਘ ਕਾਹਲੋਂ ਨੇ 95.6, ਸਵਲੀਨ ਕੌਰ ਨੇ 91.6, ਸੌਰਵ ਚੌਹਾਨ ਨੇ 90 ਫੀਸਦੀ ਅੰਕ ਹਾਸਲ ਕਰ ਕੇ ਸਕੂਲ ਤੇ ਸ਼ਹਿਰ ਦਾ ਮਾਣ ਵਧਾਇਆ ਹੈ। ਕਾਮਰਸ ਗਰੁੱਪ ਵਿਚ ਕਿਰਨਪ੍ਰੀਤ ਕੌਰ ਨੇ 95.4, ਅੰਸ਼ੁਮਨ ਤੇ ਜਸਮੀਤ ਨੇ 73.8, ਸੁਗਮ ਸਡਾਨਾ ਨੇ 91.8 ਅਤੇ ਗਗਨਪ੍ਰੀਤ ਕੌਰ ਨੇ 90.6 ਫੀਸਦੀ ਅੰਕ ਹਾਸਲ ਕੀਤੇ।

ਸਕੂਲ ਦੇ ਚੇਅਰਮੈਨ ਕੇ. ਐੱਸ. ਬੱਸੀ, ਐੱਮ. ਡੀ. ਕੇ. ਐੱਸ. ਬੈਂਸ ਨੇ ਕਿਹਾ ਕਿ ਉਨ੍ਹਾਂ ਜਿਹੜਾ ਬੂਟਾ ਪਲਾਹੀ ਰੋਡ ਵਿਖੇ 8 ਸਾਲ ਪਹਿਲਾਂ ਲਾਇਆ ਸੀ, ਉਹ ਤੇਜ਼ੀ ਨਾਲ ਬੋਹੜ ਦੇ ਰੁੱਖ ਵਾਂਗ ਫੈਲ ਰਿਹਾ ਹੈ। ਉਨ੍ਹਾਂ ਦੇ ਸਕੂਲ ਦੇ 17 ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਆਈ ਲੀਗ ਦੇ ਚੇਅਰਮੈਨ ਸੰਜੀਵ ਬਾਂਸਲ ਨੇ ਕਿਹਾ ਕਿ ਫਗਵਾੜਾ ਦੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਸਾਰੀ ਟੀਮ ਮਿਹਨਤੀ ਹੈ। ਇਸ ਕਾਰਨ ਜ਼ਿਲੇ ਦੀਆਂ ਟਾਪ ਪੁਜ਼ੀਸ਼ਨਾਂ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕਰ ਕੇ ਸਕੂਲ ਦਾ ਨਾਂ ਚਮਕਾਇਆ ਹੈ। ਇਸ ਮੌਕੇ 'ਤੇ ਸਕੂਲ ਦੇ ਪ੍ਰਸ਼ਾਸਕ ਅਮਰਜੀਤ ਸਿੰਘ ਵੀ ਮੌਜੂਦ ਸਨ।