ਖੁਦ ਨੂੰ ਫੌਜ ਦੇ ਮੁਲਾਜ਼ਮ ਦੱਸ ਕੇ ਅਣਪਛਾਤੇ ਵਿਅਕਤੀਆਂ ਨੇ ਡੇਰੇ ''ਚ ਮਚਾਈ ਲੁੱਟ

02/18/2018 2:01:23 AM

ਬਟਾਲਾ,   (ਬੇਰੀ)-  ਬੀਤੀ ਦੇਰ ਰਾਤ ਪਿੰਡ ਜੌੜੀਆਂ ਖੁਰਦ ਦੇ ਇਕ ਡੇਰੇ 'ਚ ਦਰਜਨ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਲ ਹੁੰਦਿਆਂ ਡੇਰੇ 'ਚ ਲੁੱਟ ਮਚਾਉਣ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧ 'ਚ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੀ ਜਾਣਕਾਰੀ 'ਚ ਮਹੰਤ ਗੁਲਾਬ ਦਾਸ ਪੁੱਤਰ ਬਾਬਾ ਤਰਨਦਾਸ ਵਾਸੀ ਪਿੰਡ ਜੌੜੀਆਂ ਖੁਰਦ ਨੇ ਦੱਸਿਆ ਕਿ ਬੀਤੀ 15-16 ਫਰਵਰੀ ਦੀ ਰਾਤ ਨੂੰ ਮੈਂ ਆਪਣੇ ਸੇਵਾਦਾਰਾਂ ਸਮੇਤ ਆਸ਼ਰਮ 'ਚ ਸੌਂ ਰਿਹਾ ਸੀ ਕਿ ਕੁਝ ਵਿਅਕਤੀਆਂ ਨੇ ਆਵਾਜ਼ ਦੇ ਕੇ ਕਿਹਾ ਕਿ ਉਹ ਫੌਜ ਦੇ ਮੁਲਾਜ਼ਮ ਹਨ ਤੇ ਡੇਰਿਆਂ ਦੀ ਤਲਾਸ਼ੀ ਲੈ ਰਹੇ ਹਨ, ਜਿਸ ਕਾਰਨ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ 10-12 ਵਿਅਕਤੀ ਲਾਠੀਆਂ ਸਣੇ ਅੰਦਰ ਆ ਗਏ ਤੇ ਸਾਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਮੇਰੀ ਜੇਬ 'ਚੋਂ 28 ਹਜ਼ਾਰ ਰੁਪਏ ਤੇ ਪੇਟੀ 'ਚ ਰੱਖੇ 25000 ਰੁਪਏ ਤੇ 3 ਸੋਨੇ ਦੀਆਂ ਮੁੰਦਰੀਆਂ ਲੈ ਗਏ।
ਉਕਤ ਮਾਮਲੇ ਸੰਬੰਧੀ ਏ.ਐੱਸ.ਆਈ. ਰਘੁਬੀਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਡੇਰਾ ਬਾਬਾ ਨਾਨਕ 'ਚ ਬਣਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।