ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ ਦੇਣ ਤੋਂ ਬਾਅਦ ਬੋਲੇ ਰਾਣਾ ਗੁਰਜੀਤ ਸਿੰਘ, ਦਿੱਤਾ ਵੱਡਾ ਬਿਆਨ (ਵੀਡੀਓ)

05/30/2017 7:38:54 PM

ਚੰਡੀਗੜ੍ਹ : ਰੇਤ ਖੱਡ ਮਾਮਲੇ ਕਾਰਨ ਵਿਵਾਦਾਂ ''ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਕ ਵੀਡੀਓ ਰਾਹੀਂ ਇਸ ਮਾਮਲੇ ''ਤੇ ਸਫਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਜਾਂਚ ਦੇ ਦਿੱਤੇ ਹੁਕਮਾਂ ਤੋਂ ਬਾਅਦ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੋਈ ਹੈ ਕਿ ਮੁੱਖ ਮੰਤਰੀ ਵਲੋਂ ਜੁਡੀਸ਼ੀਅਲ ਜਾਂਚ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਰਾਣਾ ਨੇ ਕਿਹਾ ਹੈ ਕਿ ਇਸ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਸ ਜਾਂਚ ਦੌਰਾਨ ਸਾਫ ਹੋ ਜਾਵੇਗਾ ਕਿ ਕਿਸਦਾ ਕਿੰਨਾ ਕਸੂਰ ਹੈ ਜਾਂ ਨਹੀਂ।
ਰੇਤ ਖੱਡਾਂ ਦੀ ਲੱਗੀ ਬੋਲੀ ਬਾਰੇ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਪਾਰਦਰਸ਼ਤਾ ਨਾਲ ਹੋਈ ਹੈ ਅਤੇ ਅਮਿਤ ਬਹਾਦੁਰ ਕੋਲੋਂ ਹੀ ਪੈਸਿਆਂ ਬਾਰੇ ਪੁੱਛਿਆ ਜਾਵੇ ਨਾ ਕਿ ਮੇਰੇ ਕੋਲੋਂ।

Gurminder Singh

This news is Content Editor Gurminder Singh