ਤੈਅ ਸ਼ੈਡਿਊਲ ’ਤੇ ਹੀ ਹੋਣਗੀਆਂ CA ਦੀਆਂ ਪ੍ਰੀਖਿਆਵਾਂ

11/17/2020 12:23:30 PM

ਲੁਧਿਆਣਾ (ਵਿੱਕੀ) : ਦਿ ਇੰਸਟੀਚਿਊਟ ਆਫ ਚਾਰਟਿਡ ਅਕਾਊਟੈਂਟਸ ਆਫ ਇੰਡੀਆ (ਆਈ. ਸੀ. ਏ. ਆਈ.) ਦੀ ਸੀ. ਏ. ਫਾਊਂਡੇਸ਼ਨ, ਇੰਟਰਮੀਡੀਏਟ ਅਤੇ ਅੰਤਿਮ ਪ੍ਰੀਖਿਆਵਾਂ ਬਾਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਗਲਤ ਖ਼ਬਰਾਂ ਦਾ ਇੰਸਟੀਚਿਊਟ ਨੇ ਸਖ਼ਤ ਨੋਟਿਸ ਲਿਆ ਹੈ। ਆਪਣੇ ਟਵਿੱਟਰ ਹੈਂਡਲ ’ਤੇ ਆਈ. ਸੀ. ਏ. ਆਈ. ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਗਲਤ ਦੱਸਿਆ ਅਤੇ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਨੂੰ ਲੈ ਕੇ ਵਾਇਰਲ ਹੋ ਰਹੀਆਂ ਝੂਠੀਆਂ ਖ਼ਬਰਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਇੰਸਟੀਚਿਊਟ 21 ਨਵੰਬਰ ਤੋਂ 14 ਦਸੰਬਰ ਤੱਕ ਸੀ. ਏ.-2020 ਲਈ ਫਾਈਨਲ, ਇੰਟਰ ਅਤੇ ਫਾਊਂਡੇਸ਼ਨ ਕੋਰਸ ਦੀਆਂ ਪ੍ਰੀਖਿਆਵਾਂ ਦਾ ਆਯੋਜਨ ਕਰੇਗਾ। ਇੰਸਟੀਚਿਊਟ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ ਕਿ 21 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਏ. ਆਈ. ਪ੍ਰੀਖਿਆ ਦੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਪ੍ਰੀਖਿਆਵਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਆਯੋਜਿਤ ਕੀਤੀਆਂ ਜਾਣਗੀਆਂ। ਉਮੀਦਵਾਰ ਸਿਰਫ ਪ੍ਰੀਖਿਆ ਦੀ ਤਿਆਰੀ ’ਤੇ ਧਿਆਨ ਦੇਣ ਅਤੇ ਕਿਸੇ ਵੀ ਬਿਆਨ ਤੋਂ ਉਲਝਣ 'ਚ ਨਾ ਆਉਣ। ਉਮੀਦਵਾਰਾਂ ਨੂੰ ਸਹੀ ਸਲਾਹ ਦਿੱਤੀ ਗਈ ਹੈ ਕਿ ਸਿਰਫ ਅਧਿਕਾਰਕ ਵੈੱਬਸਾਈਟ ’ਤੇ ਹੋਏ ਐਲਾਨ ’ਤੇ ਯਕੀਨ ਕਰਨ।

Babita

This news is Content Editor Babita