ਸੀ. ਐੱਮ. ਫੇਸ ਐਲਾਨ ਹੋਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ, ‘ਆਪ’ ਤੋਂ ਲੋਕਾਂ ਦਾ ਧਿਆਨ ਹਟੇਗਾ : ਸੋਨੀ

02/04/2022 11:13:54 AM

ਜਲੰਧਰ (ਧਵਨ) : ਪੰਜਾਬ ਦੇ ਉਪ-ਮੁੱਖ ਮੰਤਰੀ ਓ. ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਹੈ, ਨੇ ਕਿਹਾ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਸੂਬੇ ’ਚ ਚੋਣਾਂ ਨੂੰ ਵੇਖਦੇ ਹੋਏ ਸੀ. ਐੱਮ. ਫੇਸ ਦਾ ਐਲਾਨ ਕਰਨ ਨਾਲ ਪਾਰਟੀ ਨੂੰ ਫਾਇਦਾ ਮਿਲੇਗਾ ਅਤੇ ਕਾਂਗਰਸੀ ਵਰਕਰਾਂ ’ਚੋਂ ਸ਼ਸ਼ੋਪੰਜ ਦੀ ਸਥਿਤੀ ਦੂਰ ਹੋ ਜਾਵੇਗੀ। ਸੋਨੀ ਨੇ ਅੱਜ ਕਿਹਾ ਕਿ ਸੀ. ਐੱਮ. ਫੇਸ ਦੀ ਅਣਹੋਂਦ ’ਚ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ’ਚ ਸ਼ਸ਼ੋਪੰਜ ਦੀ ਸਥਿਤੀ ਚੱਲ ਰਹੀ ਹੈ, ਜਿਸ ਨੂੰ ਪਾਰਟੀ ਹਿੱਤਾਂ ਨੂੰ ਵੇਖਦੇ ਹੋਏ ਛੇਤੀ ਦੂਰ ਕੀਤਾ ਜਾਣਾ ਲਾਜ਼ਮੀ ਹੈ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਸੀ. ਐੱਮ. ਫੇਸ ਦਾ ਐਲਾਨ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਗ੍ਰਾਫ ’ਚ ਵੀ ਤੇਜ਼ੀ ਨਾਲ ਗਿਰਾਵਟ ਆਵੇਗੀ ਅਤੇ ਸਮੁੱਚਾ ਐੱਸ. ਸੀ. ਅਤੇ ਸ਼ਹਿਰੀ ਵਰਗ ਕਾਂਗਰਸ ਦੇ ਸੀ. ਐੱਮ. ਫੇਸ ਦੇ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ। ਸੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਥਾਂ ’ਚ ਸੂਬੇ ਦੇ ਹਿੱਤ ਸੁਰੱਖਿਅਤ ਨਹੀਂ ਹਨ। ਪੰਜਾਬ ਦੇ ਲੋਕਾਂ ਨੂੰ ਆਪਣਾ ਭਵਿੱਖ ਇਨ੍ਹਾਂ ਚੋਣਾਂ ’ਚ ਤੈਅ ਕਰਨਾ ਹੈ ਅਤੇ ਬਾਹਰੀ ਲੋਕ ਸੂਬੇ ’ਚ ਆ ਕੇ ਪੰਜਾਬੀਆਂ ਦਾ ਭਲਾ ਨਹੀਂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੁਕਤਸਰ ‘ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਦੋ ਲੀਡਰ ਪਾਰਟੀ ਨੂੰ ਕਹਿ ਸਕਦੇ ਨੇ ਅਲਵਿਦਾ

ਸੋਨੀ ਨੇ ਦਾਅਵਾ ਕੀਤਾ ਕਿ ਮਾਝਾ ਖੇਤਰ ’ਚ ਕਾਂਗਰਸ ਅਕਾਲੀ ਦਲ ਤੋਂ ਅੱਗੇ ਚੱਲ ਰਹੀ ਹੈ ਅਤੇ ਉਹ 2017 ਦੇ ਪ੍ਰਦਰਸ਼ਨ ਨੂੰ ਦੁਹਰਾਉਣ ’ਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਅਸੀਂ ਆਸਾਨੀ ਨਾਲ ਹਰਾ ਦੇਵਾਂਗੇ, ਕਿਉਂਕਿ ਲੋਕਾਂ ਨੂੰ ਅਜੇ ਵੀ ਅਕਾਲੀ ਦਲ ਦੇ 10 ਸਾਲਾਂ ਦਾ ਸ਼ਾਸਨਕਾਲ ਭੁੱਲਿਆ ਨਹੀਂ ਹੈ, ਜਦੋਂ ਸੂਬੇ ’ਚ ਮਾਫੀਆ ਰਾਜ ਪੂਰੀ ਤਰ੍ਹਾਂ ਹਾਵੀ ਹੋ ਗਿਆ ਸੀ ਅਤੇ ਟਰਾਂਸਪੋਰਟ, ਰੇਤ, ਮਾਈਨਿੰਗ, ਕੇਬਲ ਆਦਿ ਸਾਰਿਆਂ ’ਤੇ ਮਾਫੀਆ ਦਾ ਕਬਜ਼ਾ ਹੋ ਗਿਆ ਸੀ, ਜਿਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਚਿਹਰੇ ’ਤੇ ਮਾਫੀਆ ਨੂੰ ਲੈ ਕੇ ਜੋ ਦਾਗ ਲੱਗਾ ਹੈ, ਉਹ ਆਸਾਨੀ ਨਾਲ ਮਿਟਣ ਵਾਲਾ ਨਹੀਂ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

 

Anuradha

This news is Content Editor Anuradha