ਪਠਾਨਕੋਟ ''ਚ ਦੁਸਹਿਰਾ ਮਨਾਉਣਗੇ ਕੈਪਟਨ

09/25/2017 1:19:21 PM

ਪਠਾਨਕੋਟ : ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲ੍ਹੀ ਹੋਈ ਗੁਰਦਾਸਪੁਰ ਦੀ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਦੀ ਤਾਰੀਕ ਦਾ ਐਲਾਨ ਹੁੰਦੇ ਹੀ ਪੰਜਾਬ 'ਚ ਚੋਣ ਪਾਰਾ ਫਿਰ ਤੋਂ ਚੜ੍ਹ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਵੱਡੇ ਬਹੁਮਤ ਨਾਲ ਸੱਤਾ 'ਚ ਆਈ ਕਾਂਗਰਸ ਪਾਰਟੀ ਇਸ ਜ਼ਿਮਨੀ ਚੋਣ ਨੂੰ ਜਿੱਤਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ। ਬੀਤੇ ਦਿਨੀਂ ਜਿੱਥੇ ਕਾਂਗਰਸ ਵਲੋਂ ਗੁਰਦਾਸਪੁਰ 'ਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਹੁਣ 30 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਸਹਿਰਾ ਮਨਾਉਣ ਪਠਾਨਕੋਟ ਪਹੁੰਚ ਰਹੇ ਹਨ। ਸੂਤਰਾਂ ਮੁਤਾਬਕ ਕੈਪਟਨ ਹੈਲੀਕਾਪਟਰ ਰਾਹੀਂ ਪਠਾਨਕੋਟ ਪਹੁੰਚਣਗੇ ਅਤੇ ਦੁਸਹਿਰਾ ਮਨਾਉਣ ਤੋਂ ਬਾਅਦ ਤੁਰੰਤ ਵਾਪਸ ਪਰਤ ਜਾਣਗੇ।
ਬੇਸ਼ੱਕ ਕਾਂਗਰਸ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਫੇਰੀ ਦਾ ਕੋਈ ਸਿਆਸੀ ਮਹੱਤਵ ਨਹੀਂ ਦੱਸ ਰਹੀ ਹੈ ਕਿ ਪਰ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਦੁਸਹਿਰਾ ਦੇ ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਰਿਹਾ ਹੈ। ਗੌਲਤਲਬ ਹੈ ਕਿ ਗੁਰਦਾਸਪੁਰ ਨੂੰ ਹਿੰਦੂ ਆਬਾਦੀ ਵਾਲਾ ਹਲਕਾ ਮੰਨਿਆ ਜਾਂਦਾ ਹੈ ਅਤੇ ਇਥੋਂ ਦੀ ਜ਼ਿਮਨੀ ਚੋਣ ਵੀ ਨਜ਼ਦੀਕ ਆ ਰਹੀ ਜਿਸ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਹਿੰਦੂ ਭਾਈਚਾਰੇ 'ਚ ਆਪਣਾ ਚੰਗਾ ਅਕਸ ਛੱਡਣਾ ਚਾਹੁੰਦੇ ਹਨ।