ਬੱਸਾਂ ’ਚ ਨਹੀਂ ਹੋਵੇਗਾ ਜੀ.ਪੀ.ਐੱਸ ਅਤੇ ਐਮਰਜੈਂਸੀ ਬਟਨ ਤਾਂ 1 ਤੋਂ ਬਾਅਦ ਹੋਣਗੀਆਂ ਜ਼ਬਤ

12/21/2019 4:57:56 PM

ਪਟਿਆਲਾ:  1 ਜਨਵਰੀ ਦੇ ਬਾਅਦ ਤੋਂ ਰਜਿਸਟਰਡ ਹੋਣ ਵਾਲੇ ਸਾਰੇ ਸਰਵਜਨਿਕ ਵਾਹਨਾਂ 'ਚ ਜੀ.ਪੀ.ਐੱਸ. ਦੇ ਨਾਲ ਐਮਰਜੈਂਸੀ ਬਟਨ ਲਗਾਉਣਾ ਜ਼ਰੂਰੀ ਹੋਵੇਗਾ। ਸ਼ੁੱਕਰਵਾਰ ਨੂੰ ਸੈਕੇਟਰੀ ਟਰਾਂਸਪੋਰਟ ਅਰਵਿੰਦ ਕੁਮਾਰ ਨੇ ਸੂਮਹ ਟਰਾਂਸਪੋਰਟ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਾਰੇ ਵਾਹਨ ਨਿਰਮਾਤਾ ਨੂੰ ਇਸ ਬਾਰੇ 'ਚ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਨਿਰਦੇਸ਼ ਖਾਸ ਤੌਰ 'ਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਾਰੀ ਕੀਤੇ ਹਨ।

ਆਰ.ਟੀ.ਏ. ਨੇ ਕਿਹਾ ਕਿ 31 ਦਸੰਬਰ ਤੱਕ ਜਿਨ੍ਹਾਂ ਵਾਹਨਾਂ 'ਚ ਜੀ.ਪੀ.ਐੱਸ. ਸਿਸਟਮ ਅਤੇ ਐਮਰਜੈਂਸੀ ਬਟਨ ਨਹੀਂ ਲੱਗਿਆ ਹੈ, ਉਨ੍ਹਾਂ ਦੇ ਮਾਲਕ ਬਿਨਾਂ ਦੇਰੀ ਕੀਤੇ ਲਗਾ ਲੈਣ। ਜਨਵਰੀ ਦੇ ਬਾਅਦ ਬਿਨਾਂ ਜੀ.ਪੀ.ਐੱਸ. ਸਿਸਟਮ ਵਾਲੇ ਵਾਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਦੇ ਲਈ ਜਨਵਰੀ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਆਵਾਜਾਈ ਮੰਤਰਾਲੇ ਤੋਂ ਜਾਰੀ ਹਿਦਾਇਤ ਦੇ ਮੁਤਾਬਕ ਆਟੋ ਰਿਸ਼ਕਾ ਅਤੇ ਈ-ਰਿਕਸ਼ਾ ਨੂੰ ਛੱਡ ਕੇ ਸਾਰੇ ਸਰਵਜਨਿਕ ਵਾਹਨ ਕੰਪਨੀਆਂ ਨੂੰ 1 ਜਨਵਰੀ 2020 ਦੇ ਬਾਅਦ ਬਣਨ ਵਾਲੇ ਵਾਹਨਾਂ 'ਚ ਜੀ.ਪੀ.ਐੱਸ. ਲਗਾਉਣਾ ਜ਼ਰੂਰੀ ਹੋਵੇਗਾ। ਇਸ ਦੇ ਇਲਾਵਾ ਸਾਰੇ ਸਰਵਜਨਿਕ ਵਾਹਨਾਂ 'ਚ ਵਾਹਨ ਦੀ ਸਥਿਤੀ ਟਰੈਕਿੰਗ ਦੇ ਇਲਾਵਾ ਐਮਰਜੈਂਸੀ ਬਟਨ ਲਗਾਉਣਾ ਵੀ ਜ਼ਰੂਰੀ ਹੋਵੇਗਾ। ਨਾਲ ਹੀ ਵੀ.ਐੱਲ.ਟੀ. ਨਿਰਮਾਤਾ ਵਾਹਨਾਂ ਦੀ ਨਿਗਰਾਨੀ 'ਚ ਮਦਦ ਕਰਨਗੇ। 300 ਪੀ.ਆਰ.ਟੀ.ਸੀ. ਬੱਸਾਂ 'ਚ ਜੀ.ਪੀ.ਐੱਸ. ਸਿਸਟਮ ਬਲੈਕ ਬਾਕਸ ਕੰਪਨੀ ਨੇ ਲਗਾਇਆ ਹੈ।

Shyna

This news is Content Editor Shyna