ਪਨਬੱਸ ਹਡ਼ਤਾਲ ਦੇ ਦੂਸਰੇ ਦਿਨ ਰੋਸ ਪ੍ਰਦਰਸ਼ਨ ਦੇ ਲਈ ਮੋਗਾ ਤੋਂ ਕਰਮਚਾਰੀ ਗਏ ਦੀਨਾ ਨਗਰ

07/18/2018 7:46:11 AM

 ਮੋਗਾ (ਗੋਪੀ ਰਾਊਕੇ) - ਪਨਬੱਸ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਦੂਸਰੇ ਦਿਨ ਵੀ ਪਨਬੱਸ ਦੀ 45 ਅਤੇ ਕਿਲੋ ਮੀਟਰ ਸਕੀਮ ਦੇ ਤਹਿਤ ਚੱਲਣ ਵਾਲੀ 20 ਬੱਸਾਂ ਨਹੀਂ ਚੱਲੀਆਂ। ਬੁੱਧਵਾਰ ਨੂੰ ਮੰਗਾਂ ਨੂੰ ਲੈ ਕੇ ਪਨਬਸ ਕਰਮਚਾਰੀ ਸਵੇਰੇ 5 ਵਜੇ ਹੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਦਾ ਘੇਰਾਓ ਕਰਨ ਦੇ ਲਈ ਦੀਨਾ ਨਗਰ ਚਲੇ ਗਏ। ਜਦਕਿ ਯੂਨੀਅਨ ਦੇ ਚਾਰ ਕਰਮਚਾਰੀਆਂ ਜਸਵੀਰ ਸਿੰਘ ਲਾਡੀ, ਕੁਲਵਿੰਦਰ ਸਿੰਘ ਮੱਲੀ, ਗੁਰਪ੍ਰੀਤ ਸਿੰਘ ਅਤੇ ਰਾਜਾ ਸਿੰਘ ਭਿੰਡਰ ਨੇ ਮੋਗਾ ਡਿੱਪੂ ’ਤੇ ਰਹਿ ਕੇ ਰੋਸ ਪ੍ਰਦਰਸ਼ਨ ਕੀਤਾ।  ਜਸਵੀਰ ਸਿੰਘ ਨੇ ਨੇ ਦੱਸਿਆ ਕਿ ਪਨਬਸ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੂਰੇ ਰਾਜ ਵਿਚ 16 ਤੋਂ 18 ਜੁਲਾਈ ਤਕ ਮੁਕੰਮਲ ਬੱਸਾਂ ਬੰਦ ਕਰਕੇ ਹਡ਼ਤਾਲ ਕਰਨ ਦੀ ਸੂਚਨਾ ਪਹਿਲਾਂ ਹੀ ਜੀ. ਐੱਮ. ਨੂੰ ਦਿੱਤੀ ਗਈ ਸੀ। ਤੈਅ ਸਮੇਂ ਅਨੁਸਾਰ ਅੱਜ ਪਨਬਸ ਕਰਮਚਾਰੀ ਦੀਨਾ ਨਗਰ ਵਿਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਦਾ ਘੇਰਾਓ ਕਰਨ ਦੇ ਲਈ ਸਵੇਰ ਤੋਂ ਹੀ ਦੀਨਾ ਚਲੇ ਗਏ ਸਨ।
 ਜਦੋਂ ਨਹੀਂ ਚੱਲੀ ਜੀ.ਐੱਮ ਦੀ
 ਦੀਨਾ ਨਗਰ ਗਏ ਹਡ਼ਤਾਲੀ ਕਰਮਚਾਰੀਆਂ ਦਾ ਫਾਇਦਾ ਉਠਾਉਂਦੇ ਹੋਏ ਰੋਡਵੇਜ਼ ਦੇ ਜੀ. ਐੱਮ. ਰਾਜੇਸ਼ਵਰ ਗਰੇਵਾਲ ਅਤੇ ਸਟੇਸ਼ਨ ਸੁਪਰਵਾਈਜ਼ਰ ਨਛੱਤਰ ਸਿੰਘ ਨੇ ਕਿਲੋਮੀਟਰ ਸਕੀਮ ਦੇ ਤਹਿਤ ਬੱਸ ਸਟੈਂਡ ਦੇ ਭੀਤਰ ਖਡ਼ੀ ਬੱਸਾਂ ਨੂੰ ਠੇਕਾ ਮੁਲਾਜ਼ਮਾਂ ਤੋਂ ਚਲਵਾਉੁਣ ਦਾ ਯਤਨ ਕੀਤਾ, ਪਰ ਪਨਬੱਸ ਕਰਮਚਾਰੀਆਂ ਨੇ ਰੋਸ ਦੇ ਅੱਗੇ ਜੀ. ਐੱਮ. ਨੂੰ ਬਿਨ੍ਹਾਂ  ਬੱਸਾਂ ਚਲਾਈਆਂ ਹੀ ਵਾਪਸ ਜਾਣਾ ਪਿਆ। ਸਵੇਰੇ 11:30 ਵਜੇ ਦੇ ਕਰੀਬ ਜੀ.ਐੱਮ ਨੇ ਠੇਕਾ ਮੁਲਾਜ਼ਮਾਂ ਨੂੰ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਤਾਂ ਮੋਗਾ ਡਿੱਪੂ ’ਤੇ ਬੈਠੇ ਪਨਬਸ ਕਰਮਚਾਰੀ ਯੂਨੀਅਨ ਦੇ ਜਸਵੀਰ ਸਿੰਘ ਲਾਡੀ, ਕੁਲਵਿੰਦਰ ਮੱਲੀ, ਗੁਰਪ੍ਰੀਤ ਸਿੰਘ, ਰਾਜਾ ਭਿੰਡਰ ਨੇ ਬੱਸਾਂ ਦੇ ਅੱਗੇ ਖਡ਼ੇ ਹੋ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਨੂੰ ਦੇਖਦੇ ਹੋਏ ਰੋਡਵੇਜ਼ ਮੁਲਾਜ਼ਮਾਂ ਨੇ ਵੀ ਬੱਸਾਂ ਨੂੰ ਰੋਕ ਕੇ ਬੱਸ ਅੱਡਾ ਬੰਦ ਕਰ ਦਿੱਤਾ। ਰੋਡਵੇਜ਼ ਅਤੇ ਪਨਬਸ ਕਰਮਚਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਜੀ. ਐੱਮ. ਬਿਨਾਂ ਬੱਸਾਂ ਨੂੰ ਚਲਾਏ ਹੀ ਵਾਪਸ ਜਾਣ ਪਿਆ।