ਬੱਸ ਸਟੈਂਡ ਦੇ ਸਾਹਮਣੇ ਚੱਡਾ ਮਾਰਕੀਟ ਦੀ ਹਾਲਤ ਖਸਤਾ

12/22/2017 5:55:33 AM

ਫਗਵਾੜਾ, (ਮੁਕੇਸ਼)- ਬੇਸ਼ੱਕ ਮੌਜੂਦਾ ਸਰਕਾਰਾਂ ਨੇ ਸ਼ਹਿਰ 'ਚ ਕਰੋੜਾਂ ਸਾਲਾਂ ਦੇ ਵਿਕਾਸ ਕਰਵਾਉਣ ਦੇ ਵਾਅਦੇ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ ਫਗਵਾੜਾ ਦੇ ਜੀ. ਟੀ. ਰੋਡ ਬੱਸ ਸਟੈਂਡ ਦੇ ਸਾਹਮਣੇ ਤੇ ਬੰਗਾ ਰੋਡ ਦੇ ਨਜ਼ਦੀਕ ਸਾਲਾਂ ਤੋਂ ਬਣੀਆਂ ਚੱਡਾ ਮਾਰਕੀਟ ਦੀਆਂ ਸੜਕਾਂ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਹੀਆਂ ਹਨ। ਇਸ ਮਾਰਕੀਟ ਦੇ ਦੁਕਾਨਦਾਰਾਂ ਤੇ ਉਥੋਂ ਲੰਘਣ ਵਾਲੇ ਰਾਹਗੀਰ, ਜਿਸ 'ਚ ਪ੍ਰਮੋਦ ਸਪਰਾ, ਰਾਜੀਵ ਸਿੰਘ, ਰਾਜੂ, ਸੁਦਰਸ਼ਨ ਵਰਮਾ, ਪਿਆਰਾ ਸਿੰਘ, ਮਦਨ ਲਾਲ, ਅਮਰਜੀਤ ਨਾਗਲਾ ਨੇ ਕਿਹਾ ਕਿ ਨਗਰ ਨਿਗਮ ਵਿਭਾਗ ਵਿਸ਼ੇਸ਼ਕਰ ਸ਼ਹਿਰ ਦੀ ਚੱਡਾ ਮਾਰਕੀਟ ਜੋ ਕਿ ਸ਼ਹਿਰ ਦੇ ਅਤੀ ਪ੍ਰਮੁੱਖ ਖੇਤਰ 'ਚ ਹੈ, ਸਾਲਾਂ ਤੋਂ ਸੌਤੇਲਾ ਵਿਵਹਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਵੇਸ਼ ਦਵਾਰ ਦੀ ਪੁਲੀ ਖਸਤਾ ਹੋਣ ਕਾਰਨ ਰੋਜ਼ਾਨਾ ਕਈ ਰਾਹਗੀਰ ਡਿੱਗ ਕੇ ਸੱਟਾਂ ਖਾਣ ਲਈ ਮਜਬੂਰ ਹਨ। ਮਾਰਕੀਟ 'ਚ ਤੇ ਬੱਸ ਸਟੈਂਡ 'ਚ ਸਰਵਜਨਕ ਬਾਥਰੂਮ ਨਾ ਹੋਣ ਕਾਰਨ ਰੋਜ਼ਾਨਾ ਸੈਂਕੜੇ ਰਾਹਗੀਰ ਚੱਡਾ ਮਾਰਕੀਟ ਖੇਤਰ 'ਚ ਟਾਇਲਟ, ਪਿਸ਼ਾਬ ਕਰਦੇ ਹਨ, ਜਿਸ ਨਾਲ ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ। ਬਾਰਿਸ਼ ਦੇ ਦਿਨਾਂ 'ਚ ਬਾਰਿਸ਼ ਦੇ ਪਾਣੀ 'ਚ ਪਿਸ਼ਾਬ ਮਿਲ ਜਾਂਦਾ ਹੈ ਜਿਸ ਕਾਰਨ ਖੇਤਰ 'ਚ ਗੰਭੀਰ ਬੀਮਾਰੀ ਫੈਲਣ ਦਾ ਡਰ ਹੈ। ਇਸ ਇਲਾਕੇ 'ਚ ਸਟਰੀਟ ਲਾਈਟਾਂ ਅਜੇ ਤਕ ਨਹੀਂ ਲੱਗੀਆਂ, ਜਿਸ ਕਾਰਨ ਰਾਤ ਦੇ ਸਮੇਂ ਖੇਤਰ 'ਚੋਂ ਲੰਘਣਾ ਜੋਖਿਮ ਭਰਿਆ ਹੁੰਦਾ ਹੈ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਉਹ ਕਈ ਵਾਰ ਨਗਰ ਨਿਗਮ, ਵਿਧਾਇਕ, ਸਰਕਾਰ ਨੂੰ ਦੱਸ ਚੁੱਕੇ ਹਨ ਪਰ ਉਹ ਹਰ ਵਾਰ ਸਮੱਸਿਆ ਦਾ ਹੱਲ ਕਰਵਾਉਣ ਦਾ ਲਾਲੀਪਾਪ ਉਨ੍ਹਾਂ ਨੂੰ ਦੇ ਦਿੰਦੇ ਹਨ। ਇਸ ਇਲਾਕੇ ਦੇ ਕੌਂਸਲਰ ਮੁਨੀਸ਼ ਪ੍ਰਭਾਕਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਚੱਡਾ ਮਾਰਕੀਟ ਦੀ ਸੜਕਾਂ ਬਣਵਾਉਣ ਲਈ 12.64 ਲੱਖ ਦਾ ਟੈਂਡਰ, ਸਟਰੀਟ ਲਾਈਟਾਂ ਲਈ 6.56 ਲੱਖ ਰੁਪਏ ਦਾ ਡੈਂਟਰ ਲਾਇਆ ਗਿਆ ਹੈ। ਮਨਜ਼ੂਰੀ ਮਿਲਦੇ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਖੇਤਰ ਦੀ ਸਫਾਈ ਵਿਵਸਥਾ ਤੇ ਸਰਵਜਨਕ ਬਾਥਰੂਮ ਨਾ ਹੋਣ ਕਾਰਨ ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਪੂਰੀ ਜ਼ੋਰ ਅਜਮਾਇਸ਼ ਜਲਦੀ ਲਗਾ ਦਿੱਤੀ ਜਾਵੇਗੀ।