ਲੁਧਿਆਣਾ ਦਾ ਬੱਸ ਸਟੈਂਡ ਹੋ ਸਕਦਾ ਹੈ ਸੀਲ!

02/21/2017 6:36:50 PM

ਲੁਧਿਆਣਾ : ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਹੁਣ ਨਗਰ ਨਿਗਮ ਵਿਭਾਗ ਨੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਨਗਰ-ਨਿਗਮ ਨੇ ਬੱਸ ਸਟੈਂਡ ਨੂੰ ਪ੍ਰਾਪਰਟੀ ਟੈਕਸ ਦਾ ਸਾਢੇ ਪੰਜ ਕਰੋੜ ਦਾ ਭੁਗਤਾਨ ਨਾ ਕਰਨ ''ਤੇ ਇਕ ਹਫਤੇ ਦਾ ਨੋਟਿਸ ਜਾਰੀ ਕੀਤਾ ਹੈ। ਨਿਗਮ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਬੱਸ ਅੱਡੇ ਨੂੰ ਸੀਲ ਕਰ ਦੇਣਗੇ।
ਫਿਲਹਾਲ ਨੋਟਿਸ ਮਿਲਣ ਤੋਂ ਬਾਅਦ ਸਟੇਟ ਟ੍ਰਾਂਸਪੋਰਟ ਅਤੇ ਨਿੱਜੀ ਕੰਪਨੀ ''ਚ ਹੜਕੰਪ ਮਚਿਆ ਹੋਇਆ ਹੈ ਪਰ ਇਕ ਗੱਲ ਸਾਫ ਹੈ ਕਿ ਜੇਕਰ ਸੀਲਿੰਗ ਦੀ ਕਾਰਵਾਈ ਹੁੰਦੀ ਹੈ ਤਾਂ ਆਮ ਜਨਤਾ ਨੂੰ ਬਹੁਤ ਔਂਕੜਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Gurminder Singh

This news is Content Editor Gurminder Singh