ਬੱਸ ਕੰਡਕਟਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ, ਪੂਰੀ ਘਟਨਾ ਜਾਣ ਤੁਸੀਂ ਵੀ ਕਰੋਗੇ ਸਿਫ਼ਤਾਂ

12/27/2022 6:27:46 PM

ਤਪਾ ਮੰਡੀ (ਸ਼ਾਮ,ਗਰਗ) : ਈਮਾਨਦਾਰੀ ਜਿੰਦਾ ਹੈ, ਇਸ ਦੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਪ੍ਰਾਈਵੇਟ ਬੱਸ ਦੇ ਕੰਡਕਟਰ ਨੇ 18,800 ਰੁਪਏ ਦੀ ਨਕਦ ਰਾਸ਼ੀ ਅਤੇ ਕੁਝ ਕਾਗਜਾਤ ਔਰਤ ਨੂੰ ਵਾਪਸ ਨੂੰ ਸੌਂਪੇ। ਜਾਣਕਾਰੀ ਮੁਤਾਬਕ ਸਿਮਰਜੀਤ ਕੌਰ ਪਤਨੀ ਬਲਵੰਤ ਸਿੰਘ ਵਾਸੀ ਭਾਈਰੂਪਾ ਦੱਸਿਆ ਕਿ ਆਪਣੇ ਬੱਚੇ ਸਮੇਤ ਪ੍ਰਾਈਵੇਟ ਬੱਸ ਰਾਹੀਂ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਰਾਮਪੁਰਾ ਤੋਂ ਚੜ੍ਹਕੇ ਤਪਾ ਉੱਤਰੀ ਤਾਂ ਇੱਕ ਪਰਸ ਅਤੇ ਕੁਝ ਕਾਗਜਾਤ ਬੱਸ ‘ਚ ਡਿੱਗ ਪਏ। ਜਦੋਂ ਲੁਧਿਆਣਾ ਵਿਖੇ ਬੱਸ ‘ਚੋਂ ਸਾਰੀਆਂ ਸਵਾਰੀਆਂ ਉੱਤਰ ਗਈਆਂ ਤਾਂ ਕੰਡਕਟਰ ਨੂੰ ਇੱਕ ਪਰਸ ਮਿਲਿਆ, ਜਿਸ ਵਿੱਚ 18 ਹਜ਼ਾਰ 800 ਰੁਪਏ ਨਗਦ ਅਤੇ ਕੁਝ ਕਾਗਜਾਤ ਸਨ।

ਇਹ ਵੀ ਪੜ੍ਹੋ- ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਸਾਂਝੇ ਕਿਸਾਨ ਮੋਰਚੇ 'ਚ ਪਹੁੰਚੇ ਰੁਲਦੂ ਸਿੰਘ ਮਾਨਸਾ, ਆਖੀਆਂ ਵੱਡੀਆਂ ਗੱਲਾਂ

ਕੰਡਕਟਰ ਨੇ ਤੁਰੰਤ ਤਪਾ ਦੇ ਅੱਡਾ ਇੰਚਾਰਜ ਜਗਤਾਰ ਸਿੰਘ ਤਾਰੀ ਨਾਲ ਸੰਪਰਕ ਕੀਤਾ, ਜਿਸ ਨੇ ਪਹਿਲਾਂ ਬੱਸ ਸਟੈਂਡ 'ਤੇ ਲੱਗੇ ਲੰਗਰ ‘ਚ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਜਦੋਂ ਬੱਸ ਲੁਧਿਆਣਾ ਤੋਂ ਵਾਪਸ ਤਪਾ ਪਹੁੰਚੀ ਤਾਂ ਬੱਸ ਕੰਡਕਟਰ ਨੇ ਪਰਸ ਨੂੰ ਪਤਵੰਤਿਆਂ ਦੀ ਹਾਜ਼ਰੀ ‘ਚ ਮੋੜਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਮਹਿਲਾ ਸਿਮਨਰਜੀਤ ਕੌਰ ਨੇ ਕੰਡਕਟਰ ਦਾ ਧੰਨਵਾਦ ਕਰਦਿਆਂ ਕੁਝ ਰਾਸ਼ੀ ਇਨਾਮ ਵਜੋਂ ਦੇਣੀ ਚਾਹੀ ਪਰ ਕੰਡਕਟਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਮੌਕੇ 'ਤੇ ਹਾਜ਼ਰ ਡਰਾਇਵਰ, ਰਾਜ ਸਿੰਘ ਸਿਧੂ ਪ੍ਰਧਾਨ ਭਾਕਿਯੂ, ਸੀਰਾ ਜੈਲਦਾਰ, ਨੰਬਰਦਾਰ ਜੁਗਰਾਜ ਸਿੰਘ, ਗੁਲਾਬ ਸਿੰਘ, ਕਾਂਤੀ ਤਾਜੋਕੇ, ਗੱਬਰ ਸਿੰਘ ਮਹਿਤਾ, ਗੇਜਾ, ਬਲਵੰਤ ਸਿੰਘ ਸਰੋਏ ਆਦਿ ਨੇ ਕੰਡਕਟਰ ਦੀ ਈਮਾਨਦਾਰੀ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ- ਨੌਕਰੀ 'ਤੇ ਗਈ ਨਾਬਾਲਗ ਕੁੜੀ ਹੋਈ ਲਾਪਤਾ, ਮਗਰੋਂ ਆਏ ਫੋਨ ਨੇ ਪਰਿਵਾਰ ਦੇ ਉਡਾਏ ਹੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto