ਸੈਲਫ ਸਰਟੀਫਿਕੇਸ਼ਨ ਜ਼ਰੀਏ ਬਿਲਡਿੰਗ ਪਲਾਨ ਦੀ ਅਪਰੂਵਲ ਲਈ ਦੇਣੇ ਪੈਣਗੇ 5000

02/10/2018 8:05:18 AM

ਚੰਡੀਗੜ੍ਹ (ਵਿਜੇ) - ਪ੍ਰਾਪਰਟੀ ਆਨਰਸ ਨੂੰ ਰਾਹਤ ਦਿੰਦਿਆਂ ਪਿਛਲੇ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦਾ ਪੈਟਰਨ ਅਡਾਪਟ ਕਰਦਿਆਂ ਕਮਰਸ਼ੀਅਲ ਪ੍ਰਾਪਰਟੀ ਦੇ ਬਿਲਡਿੰਗ ਪਲਾਨ ਦੀ ਸੈਲਫ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਅਡਾਪਟ ਕਰ ਲਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸੈਲਫ ਸਰਟੀਫਿਕੇਸ਼ਨ ਜ਼ਰੀਏ ਬਿਲਡਿੰਗ ਪਲਾਨ ਦੀ ਅਪਰੂਵਲ ਵਾਸਤੇ ਲਈ ਜਾ ਰਹੀ ਫੀਸ ਵੀ ਵਧਾਉਣ ਦਾ ਪ੍ਰਪੋਜ਼ਲ ਤਿਆਰ ਕੀਤਾ ਹੈ। ਹੁਣ ਇਸ ਪੂਰੀ ਪ੍ਰਕਿਰਿਆ ਲਈ ਬਿਨੇਕਾਰ ਨੂੰ ਲਗਭਗ ਤਿੰਨ ਗੁਣਾ ਜ਼ਿਆਦਾ ਫੀਸ ਚੁਕਾਉਣੀ ਪੈ ਸਕਦੀ ਹੈ।
ਵੱਖਰੀ ਸਾਈਟ ਲਈ ਜੋ ਫੀਸ ਪਹਿਲਾਂ 1500 ਤੋਂ 2000 ਰੁਪਏ ਲਈ ਜਾਂਦੀ ਸੀ ਹੁਣ ਉਸਦੇ ਲਈ ਆਨਰਸ ਨੂੰ 5000 ਰੁਪਏ ਚੁਕਾਉਣੇ ਪੈ ਸਕਦੇ ਹਨ। ਪਿਛਲੇ ਸਾਲ ਨੋਟੀਫਾਈ ਕੀਤੇ ਗਏ ਅਰਬਨ ਬਿਲਡਿੰਗ ਬਾਇਲਾਜ-2017 ਵਿਚ ਵੀ ਸੈਲਫ ਸਰਟੀਫਿਕੇਸ਼ਨ ਦਾ ਬਦਲ ਦਿੱਤਾ ਗਿਆ ਸੀ। ਪਿਛਲੇ ਸਾਲ 5 ਜੁਲਾਈ ਤੋਂ ਅਪਰੂਵਲਾਂ ਰੋਕੀ ਰੱਖੀਆਂ ਸਨ। ਸੈਲਫ ਸਰਟੀਫਿਕੇਸ਼ਨ ਸਿਸਟਮ ਤਹਿਤ ਰੈਜ਼ੀਡੈਂਟਸ ਨੂੰ ਕੰਸਟਰਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਿਲਡਿੰਗ ਪਲਾਨ ਜਮ੍ਹਾ ਕਰਵਾਉਣਾ ਹੋਵੇਗਾ। ਸੁਰੱਖਿਆ ਤੇ ਸਕੂਰਟਨੀ ਫੀਸ ਡਿਮਾਂਡ ਡਰਾਫਟ ਜ਼ਰੀਏ ਅਸਟੇਟ ਅਫਸਰ ਨੂੰ ਦੇਣੀ ਹੋਵੇਗੀ।
ਜੇਕਰ ਅਥਾਰਟੀ ਵਲੋਂ ਕੋਈ ਇਤਰਾਜ਼ ਨਹੀਂ ਲਾਇਆ ਜਾਂਦਾ ਹੈ ਤਾਂ ਆਨਰ ਕੰਸਟਰਕਸ਼ਨ ਦਾ ਕੰਮ 15 ਦਿਨ 'ਚ ਸ਼ੁਰੂ ਕਰ ਸਕਦਾ ਹੈ। ਪ੍ਰਸ਼ਾਸਨ ਵਲੋਂ ਫੀਸ ਵਧਾਉਣ ਦੇ ਪ੍ਰਪੋਜ਼ਲ ਨੂੰ ਸੋਮਵਾਰ ਤਕ ਨੋਟੀਫਾਈ ਕੀਤਾ ਜਾ ਸਕਦਾ ਹੈ।  
ਰੀਵਾਈਜ਼ਡ ਪਲਾਨ ਦੀ ਜ਼ਿਆਦਾ ਫੀਸ
ਨਿਯਮਾਂ ਅਨੁਸਾਰ ਪ੍ਰਾਪਰਟੀ ਆਨਰ ਜੇਕਰ ਫਰੈੱਸ਼ ਪਲਾਨ ਜਮ੍ਹਾ ਕਰਵਾਉਂਦਾ ਹੈ ਤਾਂ ਉਸਨੂੰ 2.5 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਫੀਸ ਦੇਣੀ ਪਵੇਗੀ, ਜਦੋਂਕਿ ਰੀਵਾਈਜ਼ਡ ਬਿਲਡਿੰਗ ਪਲਾਨ ਲਈ ਫੀਸ ਜ਼ਿਆਦਾ ਲਈ ਜਾਵੇਗੀ। ਪ੍ਰਸ਼ਾਸਨ ਵਲੋਂ ਜੋ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ, ਉਸ ਅਨੁਸਾਰ ਇਹ ਫੀਸ 5 ਰੁਪਏ ਪ੍ਰਤੀ ਸਕੇਅਰ ਫੁੱਟ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਕੰਪਾਊਂਡਿੰਗ ਫੀਸ ਮੌਜੂਦਾ ਸਮੇਂ ਵਿਚ 500 ਰੁਪਏ ਹੈ, ਪ੍ਰਪੋਜ਼ਲ ਵਿਚ ਇਸ ਨੂੰ ਵਧਾ ਕੇ 2000 ਰੁਪਏ ਕੀਤੇ ਜਾਣ ਦੀ ਵਿਵਸਥਾ ਰੱਖੀ ਗਈ ਹੈ।