ਬਜਟ 2018 : ਰਾਸ਼ਟਰਪਤੀ, ਰਾਜਪਾਲ ਦੀ ਤਨਖਾਹ ''ਚ ਹੋਵੇਗਾ ਵਾਧਾ

02/01/2018 12:26:50 PM

ਨਵੀਂ ਦਿੱਲੀ/ਜਲੰਧਰ : ਮੋਦੀ ਸਰਕਾਰ ਵਲੋਂ ਆਪਣਾ ਆਖਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵਲੋਂ ਪੇਸ਼ ਕੀਤੇ ਜਾ ਰਿਹਾ ਇਹ ਆਖਰੀ ਬਜਟ ਹੈ। ਮੋਦੀ ਸਰਕਾਰ ਦਾ ਆਖਰੀ ਬਜਟ ਹੋਣ ਕਰਕੇ ਇਸ ਬਜਟ ਵਿਚ ਹਰ ਵਰਗ ਦਾ ਧਿਆਨ ਰੱਖਦੇ ਹੋਏ ਵੱਡੇ ਐਲਾਨ ਕੀਤੇ ਗਏ ਹਨ। ਇਸ ਦੇ ਨਾਲ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਸ਼ਟਰਪਤੀ, ਰਾਜਪਾਲ ਦੀ ਤਨਖਾਹ ਵਿਚ ਵਾਧਾ ਕਰਨ ਦਾ ਵੀ ਐਲਾਨ ਕੀਤਾ ਹੈ। ਰਾਸ਼ਟਰਪਤੀ ਦੀ ਤਨਖਾਹ ਪੰਜ ਲੱਖ ਅਤੇ ਰਾਜਪਾਲ ਦੀ ਤਨਖਾਹ ਚਾਰ ਲੱਖ ਹੋਵੇਗੀ। ਉਥੇ ਹੀ ਸਾਂਸਦਾਂ ਦੇ ਭੱਤੇ ਹਰ ਪੰਜ ਸਾਲ ਬਾਅਦ ਵਧਾਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।