ਅਹਿਮ ਖ਼ਬਰ: ਬੁੱਧ ਪੂਰਨਿਮਾ ''ਤੇ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ ''ਚ ਨਹੀਂ ਦੇਵੇਗਾ ਦਿਖਾਈ

05/10/2022 7:24:52 PM

ਖੰਨਾ (ਅਨਮੋਲ) : ਸ਼੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਦੇ ਪੁਜਾਰੀ ਪੰਡਿਤ ਦੇਸ਼ਰਾਜ ਸ਼ਾਸਤਰੀ ਨੇ ਦੱਸਿਆ ਕਿ ਸਾਲ 2022 ਦਾ ਪਹਿਲਾ ਚੰਦਰ ਗ੍ਰਹਿਣ ਵੈਸਾਖ ਪੂਰਨਿਮਾ ਭਾਵ ਬੁੱਧ ਪੂਰਨਿਮਾ ਨੂੰ ਲੱਗ ਰਿਹਾ ਹੈ। ਬੁੱਧ ਪੂਰਨਿਮਾ ਦੇ ਦਿਨ, ਲੋਕ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਦੇ ਹਨ ਅਤੇ ਪੂਜਾ-ਪਾਠ ਅਤੇ ਦਾਨ ਦਿੰਦੇ ਹਨ। ਪਰ ਗ੍ਰਹਿਣ ਦੌਰਾਨ ਪੂਜਾ ਅਤੇ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਅਜਿਹੇ 'ਚ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਇਸ ਦਿਨ ਇਸ਼ਨਾਨ ਅਤੇ ਦਾਨ-ਪੁੰਨ ਵਰਗੇ ਕੰਮ ਕੀਤੇ ਜਾ ਸਕਦੇ ਹਨ ਜਾਂ ਗ੍ਰਹਿਣ ਦਾ ਪ੍ਰਭਾਵ ਹੋਵੇਗਾ। 

ਦੱਸ ਦਈਏ ਕਿ ਗ੍ਰਹਿਣ ਦਾ ਸੂਤਕ ਸਮਾਂ ਸ਼ੁਰੂ ਹੁੰਦੇ ਹੀ ਧਾਰਮਿਕ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਸ਼ਾਸਤਰੀ ਜੀ ਨੇ ਕਿਹਾ ਕਿ ਚੰਦਰ ਗ੍ਰਹਿਣ ਦਾ ਸੂਤਕ ਸਮਾਂ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਪਰ ਜਦੋਂ ਗ੍ਰਹਿਣ ਦਾ ਪ੍ਰਭਾਵ ਉਸ ਸਥਾਨ 'ਤੇ ਪੈਂਦਾ ਹੈ ਤਾਂ ਸੂਤਕ ਕਾਲ ਜਾਇਜ਼ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, 16 ਮਈ ਨੂੰ ਹੋਣ ਵਾਲਾ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਇਸ ਲਈ ਇਸ ਗ੍ਰਹਿਣ ਦਾ ਪ੍ਰਭਾਵ ਭਾਰਤ ਵਿੱਚ ਨਹੀਂ ਰਹੇਗਾ ਅਤੇ ਸੂਤਕ ਕਾਲ ਯੋਗ ਵੀ ਨਹੀਂ ਰਹੇਗਾ। ਯਾਨੀ ਕਿ ਪੂਜਾ-ਪਾਠ ਵਰਗੇ ਕੰਮਾਂ ਦੀ ਕੋਈ ਮਨਾਹੀ ਨਹੀਂ ਹੋਵੇਗੀ ਅਤੇ ਨਾ ਤਾਂ ਗਰਭਵਤੀ ਜਨਾਨੀਆਂ ਨੂੰ ਕੋਈ ਵਿਚਾਰ ਕਰਨਾ ਹੋਵੇਗਾ, ਨਾ ਹੀ ਮੰਦਰਾਂ ਦੇ ਦਰਵਾਜ਼ੇ ਬੰਦ ਹੋਣਗੇ।

ਸ਼ਾਸਤਰੀ ਨੇ ਕਿਹਾ ਕਿ ਇਹ ਚੰਦਰ ਗ੍ਰਹਿਣ ਦੱਖਣੀ ਅਤੇ ਪੱਛਮੀ ਯੂਰਪ, ਦੱਖਣੀ-ਪੱਛਮੀ ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਅੰਟਾਰਕਟਿਕਾ ਅਤੇ ਅਟਲਾਂਟਿਕ ਵਰਗੇ ਦੇਸ਼ਾਂ ਵਿੱਚ ਪੂਰੀ ਤਰ੍ਹਾਂ ਦਿਖਾਈ ਦੇਵੇਗਾ।

rajwinder kaur

This news is Content Editor rajwinder kaur