ਅਪਮਾਨਜਨਕ ਸ਼ਬਦਾਂ ਨੂੰ ਸਹਿਣ ਨਹੀਂ ਕਰੇਗੀ ਬਸਪਾ : ਗੜ੍ਹੀ

08/01/2021 9:51:43 PM

ਅੰਮ੍ਰਿਤਸਰ (ਲਖਬੀਰ)- ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੀ ਸੰਗਠਨ ਸਮੀਖਿਆ ਮੀਟਿੰਗ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪਹੁੰਚੇ ਅਤੇ ਉਨ੍ਹਾਂ ਹਲਕਾਵਾਰ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਸਮੀਖਿਆ ਕੀਤੀ।

ਇਹ ਵੀ ਪੜ੍ਹੋ- ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਵਾਲੇ ਫਲੈਕਸ ਫਾੜ ਕੇ ਕੀਤੇ ਲੀਰੋ-ਲੀਰ

ਸੂਬਾ ਪ੍ਰਧਾਨ ਗੜ੍ਹੀ ਨੇ ਬਸਪਾ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿਚ ਬਸਪਾ ਦੇ ਹਿੱਸੇ ਵਿਚ ਆਈਆਂ ਹਨ। ਉਨ੍ਹਾਂ ’ਤੇ ਪੰਥਕ-ਗੈਰ-ਪੰਥਕ ਅਤੇ ਪਵਿੱਤਰ-ਅਪਵਿੱਤਰ ਵਰਗੀ ਭਾਸ਼ਾ ਵਰਤ ਕੇ ਬਹੁਜਨ ਸਮਾਜ ਦੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਨੀਵਾਂ ਦਿਖਾ ਕੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਬਹੁਜਨ ਸਮਾਜ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਕਾਂਗਰਸ ਦਲਿਤਾਂ ਨੂੰ ਭਰਮਾਉਣ ਲਈ ਦਲਿਤ ਭਲਾਈ ਬੋਰਡ ਬਣਾ ਕੇ ਬਜਟ ’ਚ ਹਿੱਸਾ ਦੇਣ ਦੇ ਬੇਤੁਕੇ ਬਿਆਨ ਦੇ ਰਹੀ ਹੈ।

ਇਹ ਵੀ ਪੜ੍ਹੋ- 3 ਮਹੀਨਿਆਂ ਦੇ ਜੁੜਵਾ ਬੱਚਿਆਂ ਦੀ ਮਾਂ ਵੱਲੋਂ ਆਤਮਹੱਤਿਆ, ਡੇਢ ਸਾਲ ਪਹਿਲਾਂ ਕਰਵਾਈ ਸੀ ਲਵ-ਮੈਰਿਜ

ਉਨ੍ਹਾਂ ਕਿਹਾ ਕਿ ਬਸਪਾ ਗੁਰੂਆਂ-ਮਹਾਪੁਰਸ਼ਾਂ ਦੇ ਉਦੇਸ਼ਾਂ ਦੀ ਸੋਚ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਹੈ ਅਤੇ ਅਨੁਸੂਚਿਤ ਜਾਤੀ, ਜਨਜਾਤੀ, ਪੱਛੜੀਆਂ ਸ੍ਰੇਣੀਆਂ ਤੇ ਗਰੀਬ ਲੋਕਾਂ ਲਈ ਸਮਾਜਿਕ ਤਬਦੀਲੀ ਅਤੇ ਆਰਥਿਕ ਮੁਕਤੀ ਦੇ ਮੰਤਵ ਤਹਿਤ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਦੇ ਸਨਮਾਨ ’ਚ ਆਸ਼ੀਰਵਾਦ ਯਾਤਰਾ ਮੋਟਰਸਾਈਕਲ ਰੈਲੀ 7 ਅਗਸਤ ਨੂੰ ਕੱਢੀ ਜਾਵੇਗੀ, ਜੋ ਭਗਵਾਨ ਵਾਲਮੀਕਿ ਆਸ਼ਰਮ ਤੋਂ ਸ਼ੁਰੂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਮਾਪਤ ਹੋਵੇਗੀ। ਇਸ ਮੌਕੇ ਬਾਮਸੇਫ ਦੇ ਸਾਬਕਾ ਆਗੂ ਗੁਰਬਖਸ਼ ਸਿੰਘ ਸ਼ੇਰਗਿੱਲ ਨੂੰ ਪਾਰਲੀਮੈਂਟ ਦਾ ਜ਼ੋਨ ਇੰਚਾਰਜ਼ ਨਿਯੁਕਤ ਕੀਤਾ ਗਿਆ। ਬਸਪਾ ਵਰਕਰਾਂ ਨੇ ਭਰਵੇਂ ਇਕੱਠ ਦੌਰਾਨ ਕਾਂਗਰਸ ਵਿਰੋਧੀ ਨਾਅਰੇ ਵੀ ਲਗਾਏ।

ਇਹ ਵੀ ਪੜ੍ਹੋ- 56 ਦਿਨਾਂ ਬਾਅਦ ਦੁਬਈ ਤੋਂ ਵਤਨ ਪੁੱਜੀ ਪਿੰਡ ਹਸਨਪੁਰ ਦੇ ਰਣਜੀਤ ਸਿੰਘ ਦੀ ਦੇਹ

ਇਸ ਮੌਕੇ ਸੂਬਾ ਜਨਰਲ ਸਕੱਤਰ ਰੋਹਿਤ ਖੋਖਰ, ਜ਼ੋਨ ਇੰਚਾਰਜ਼ ਤਾਰਾ ਚੰਦ ਭਗਤ, ਗੁਰਬਖਸ਼ ਮਹੇ, ਬੀਬੀ ਸੁਖਵੰਤਜੀਤ ਕੌਰ ਅਟਾਰੀ, ਸੁਖਦੇਵ ਸਿੰਘ ਭਰੋਵਾਲ, ਕੁਲਵਿੰਦਰ ਸਿੰਘ ਸਹੋਤਾ, ਸਵਿੰਦਰ ਸਿੰਘ ਛੱਜਲਵੱਡੀ, ਤਰਸੇਮ ਸਿੰਘ ਭੋਲਾ, ਸੁਰਜੀਤ ਸਿੰਘ ਅਬਦਾਲ, ਮੁਕੇਸ਼ ਕੁਮਾਰ, ਜਗਦੀਸ਼ ਦੁੱਗਲ, ਸਰਦੂਲ ਸਿੰਘ ਅਦਲੀਵਾਲ, ਪ੍ਰਿੰ. ਨਰਿੰਦਰ ਸਿੰਘ, ਬਲਵੰਤ ਕਹਿਰਾ, ਸੁਰਜੀਤ ਸਿੰਘ ਭੈਲ, ਰਣਬੀਰ ਸਿੰਘ ਰਾਣਾ, ਇੰਜ. ਅਮਰੀਕ ਸਿੰਘ ਸਿੱਧੂ , ਬਲਜੀਤ ਸਿੰਘ, ਰਤਨ ਸਿੰਘ, ਵੱਸਣ ਸਿੰਘ ਕਾਲਾ, ਹਰਜੀਤ ਸਿੰਘ ਅਬਦਾਲ, ਲਲਿਤ ਗੌਤਮ, ਅਸ਼ਵਨੀ , ਗਿਆਨੀ ਬਲਦੇਵ ਸਿੰਘ, ਬਲਵਿੰਦਰ ਸਿੰਘ ਨਥੂ ਪੁਰ, ਵਰਿਆਮ ਸਿੰਘ ਝੰਜੋਟੀ, ਹਰਦੇਵ ਸਿੰਘ ਕੋਟਲੀ, ਰੋਬਿਟ ਮਸੀਹ, ਸੀਤਲ ਸਿੰਘ ਚਾਚੋਵਾਲੀ, ਇੰਜ. ਰਾਮ ਸਿੰਘ, ਸੁਖਦੇਵ ਕੁਮਾਰ, ਜਤਿੰਦਰ ਸਿੰਘ ਕੰਡਾ, ਜਗਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa