ਜਲੰਧਰ ''ਚ ਪੁਲਸ ਤੇ ਬੀ. ਐਸ. ਐਫ. ਆਈ ਹਰਕਤ ''ਚ, ਦਹਿਸ਼ਤ ''ਚ ਲੋਕ

07/26/2016 2:29:31 PM

ਜਲੰਧਰ ''ਚ ਪੁਲਸ ਤੇ ਬੀ. ਐਸ. ਐਫ. ਆਈ ਹਰਕਤ ''ਚ, ਦਹਿਸ਼ਤ ''ਚ ਲੋਕ
ਜਲੰਧਰ : ਜਲੰਧਰ ਦੇ ਨੇੜੇ ਪੈਂਦੇ ਖੁਰਲਾ ਕਿੰਗਰਾ ਇਲਾਕੇ ''ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪੂਰੇ ਇਲਾਕੇ ਨੂੰ ਬੀ. ਐਸ. ਐਫ. ਅਤੇ ਪੁਲਸ ਦੀ ਕਈ ਬਟਾਲੀਅਨ ਨੇ ਇਕੋ ਸਮੇਂ ਘੇਰ ਲਿਆ, ਇਸ ਦੌਰਾਨ ਇਲਾਕੇ ਵਿਚ ਅੱਤਵਾਦੀ ਹੋਣ ਦੀ ਅਫਵਾਹ ਫੈਲ ਗਈ ਜਿਸ ਨੂੰ ਦੇਖ ਕੇ ਲੋਕਾਂ ਵਿਚ ਦਹਿਸ਼ਤ ਆ ਗਏ। ਸੂਤਰਾਂ ਮੁਤਾਬਕ ਤਿੰਨ ਦਿਨ ਪਹਿਲਾਂ ਬੀ. ਐਸ. ਐਫ. ਦਾ ਕਾਂਸਟੇਬਲ ਜੰਮੂ ਤੋਂ ਲਾਈਟ ਮਸ਼ੀਨ ਗੰਨ ਲੈ ਕੇ ਫਰਾਰ ਹੋ ਗਿਆ ਸੀ, ਜਿਸ ਦੀ ਪੁਲਸ ਅਤੇ ਬੀ. ਐਸ. ਐਫ. ਵਲੋਂ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਕਾਂਸਟੇਬਲ ਦੇ ਮੋਬਾਇਲ ਦੀ ਲੋਕੇਸ਼ਨ ਦੇਖੀ ਗਈ ਤਾਂ ਉਸ ਨੂੰ ਜਲੰਧਰ ਦੇ ਨੇੜਲੇ ਇਲਾਕੇ ਵਿਚ ਪਾਇਆ ਗਿਆ ਜਿਸ ਦੇ ਚੱਲਦੇ ਪੁਲਸ ਅਤੇ ਬੀ. ਐਸ. ਐਫ. ਨੇ ਤੁਰੰਤ ਸਾਰੇ ਇਲਾਕੇ ਨੂੰ ਘੇਰ ਲਿਆ।
ਸੂਤਰਾਂ ਮੁਤਾਬਕ ਜੰਮੂ ਤੋਂ ਲਾਈਟ ਮਸ਼ੀਨ ਗੰਨ ਲੈ ਕੇ ਭੱਜਣ ਵਾਲਾ ਕਾਂਸਟੇਬਲ ਦੀ ਬਿਹਾਰ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਸ ਅਤੇ ਬੀ. ਐਸ. ਐਫ. ਵਲੋਂ ਇਲਾਕੇ ''ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

Gurminder Singh

This news is Content Editor Gurminder Singh