ਪੋਤੇ ਨੇ ਕੀਤਾ ਦਾਦੇ ਦਾ ਬੇਰਹਿਮੀ ਨਾਲ ਕਤਲ (ਵੀਡੀਓ)

06/28/2017 6:20:21 AM

ਮੁਕਤਸਰ— ਇਕ ਪੋਤੇ ਨੇ ਆਪਣੇ ਹੀ 74 ਸਾਲਾਂ ਦਾਦੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਮੁਕਤਸਰ ਦੇ ਪਿੰਡ ਗੁਰੂਸਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਾਦਾ ਆਪਣੇ ਪੋਤੇ ਨੂੰ ਮਣਮਾਨੀਆਂ ਕਰਨ ਤੋਂ ਰੋਕਦਾ ਸੀ। ਜ਼ਮੀਨ ਅਤੇ ਖਰਚ ਨੂੰ ਲੈ ਕੇ ਘਰ 'ਚ ਲੜਾਈ-ਝਗੜਾ ਵੀ ਹੁੰਦਾ ਰਹਿੰਦਾ ਸੀ। ਇਸ ਸਭ ਨੂੰ ਲੈ ਕੇ ਪੋਤੇ ਨੇ ਦਾਦੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਪੋਤੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੱਜ ਦੇ ਯੁੱਗ 'ਚ ਪੈਸਾ ਰਿਸ਼ਤਿਆਂ 'ਤੇ ਇਸ ਕਦਰ ਹਾਵੀ ਹੋ ਗਿਆ ਹੈ ਕਿ ਲੋਕ ਆਪਣਿਆਂ ਦਾ ਹੀ ਕਤਲ ਕਰਨ ਤੋਂ ਗੁਰੇਜ ਨਹੀਂ ਕਰਦੇ। ਇਸਦੇ ਲਈ ਭਾਵੇਂ ਬਾਅਦ 'ਚ ਉਨ੍ਹਾਂ ਨੂੰ ਪਛਤਾਣਾ ਹੀ ਕਿਉਂ ਨਾ ਪਵੇ।