ਅੰਮ੍ਰਿਤਸਰ ''ਚ ਬੀ.ਆਰ. ਟੀ. ਐੱਸ. ਚਲਾਵਾਂਗੇ ਪਰ ਸੁਖਬੀਰ ਵਾਂਗ ਨਹੀਂ : ਸਿੱਧੂ

01/03/2018 7:29:30 PM

ਚੰਡੀਗੜ੍ਹ (ਰਮਨਦੀਪ ਸਿੰਘ ਸੋਢੀ) : ਅਕਾਲੀ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਸ਼ੁਰੂ ਕੀਤੀ ਗਈ ਬੀ. ਆਰ. ਟੀ. ਐੱਸ. ਬੱਸ ਸੇਵਾ ਮੁੜ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਸ ਨੂੰ ਸੁਖਬੀਰ ਬਾਦਲ ਦੀ ਵਿਉਂਤਬੰਦੀ ਵਾਂਗ ਨਹੀਂ ਯੋਗ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਲਈ ਕੇਂਦਰ ਸਰਕਾਰ ਵਲੋਂ ਬਕਾਇਦਾ ਅੰਮ੍ਰਿਤਸਰ ਵਿਖੇ ਟੀਮ ਵੀ ਭੇਜੀ ਗਈ। ਇਹ ਕਹਿਣਾ ਹੈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਸਿੱਧੂ ਦਾ ਕਹਿਣਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਬਿਨਾਂ ਸੋਚੇ ਸਮਝੇ ਇਹ ਬੱਸਾਂ ਚਲਾ ਦਿੱਤੀਆਂ ਗਈਆਂ ਸਨ। ਸਿੱਧੂ ਮੁਤਾਬਕ ਪੰਜਾਬ ਸਰਕਾਰ ਇਸ ਨੂੰ ਪੂਰੀ ਯੋਜਨਾ ਨਾਲ ਸ਼ੁਰੂ ਕਰੇਗੀ ਅਤੇ ਇਸ ਨਾਲ ਆਟੋ ਰਿਕਸ਼ਾ ਚਾਲਕਾਂ ਦੇ ਰੁਜ਼ਗਾਰ 'ਤੇ ਕੋਈ ਅਸਰ ਨਾ ਪਵੇ ਇਸ ਲਈ ਉਨ੍ਹਾਂ ਨੂੰ ਪਹਿਲਾਂ ਹੀ ਈ-ਰਿਕਸ਼ਾ ਦਿੱਤਾ ਜਾਵੇਗਾ।