ਅੱਧੀ ਰਾਤ ਨੂੰ ਦਰਾਣੀ-ਜਠਾਣੀ ਨੇ ਘਰ ਬੁਲਾਏ ਆਸ਼ਕ, ਜਦੋਂ ਦਿਓਰ ਨੂੰ ਲੱਗਾ ਪਤਾ ਤਾਂ ਵਾਪਰ ਗਈ ਅਨਹੋਣੀ

09/08/2017 7:31:58 PM

ਧਾਰੀਵਾਲ (ਖੋਸਲਾ, ਬਲਬੀਰ) : ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਬਦੇਸ਼ਾਂ ਵਿਚ ਰਹਿਣ ਵਾਲੀਆਂ ਦਰਾਣੀ-ਜਠਾਣੀ ਦੇ ਘਰ ਸ਼ੱਕੀ ਹਾਲਾਤ ਵਿਚ ਦੋ ਵਿਅਕਤੀਆਂ ਦੇ ਆਉਣ ਦਾ ਸਦਮਾ ਨਾ ਸਹਾਰਦੇ ਹੋਏ ਜੇਠ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਿਕਰਮਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਬਦੇਸ਼ਾਂ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੱਸਿਆ ਕਿ ਉਸਦਾ ਪਿਤਾ ਸੇਵਾ ਸਿੰਘ ਪੁੱਤਰ ਗਿਆਨ ਸਿੰਘ ਜੋ ਪਿੰਡ ਵਿਚ ਹੀ ਬਿਜਲੀ ਰੀਪੇਅਰ ਦਾ ਕੰਮ ਕਰਦਾ ਹੈ ਅਤੇ ਮੇਰਾ ਚਾਚਾ ਮੇਵਾ ਸਿੰਘ ਸ਼੍ਰੀਨਗਰ ਵਿਚ ਲੱਕੜ ਦਾ ਕੰਮ ਕਰਦਾ ਹੈ ਅਤੇ ਇਕ ਚਾਚਾ ਬਲਵਿੰਦਰ ਸਿੰਘ ਚੰਡੀਗੜ੍ਹ ਵਿਖੇ ਇਕ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਮੇਰੀ ਚਾਚੀ ਸਤਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਚਾਚੀ ਕੁਲਜੀਤ ਸਿੰਘ ਪਤਨੀ ਮੇਵਾ ਸਿੰਘ ਜੋ ਸਾਡੇ ਨਾਲੋਂ ਵੱਖ ਪਿੰਡ ਦੀ ਹੀ ਦੂਸਰੀ ਗਲੀ ਵਿਚ ਰਹਿੰਦੀਆਂ ਹਨ। ਬਿਕਰਮਜੀਤ ਮੁਤਾਬਕ ਉਸ ਦੀ ਚਾਚੀ ਸਤਵਿੰਦਰ ਕੌਰ ਦੀ ਗੱਲਬਾਤ ਕੰਵਲਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਧੰਦੋਈ ਅਤੇ ਦੂਸਰੀ ਚਾਚੀ ਕੁਲਜੀਤ ਕੌਰ ਦੀ ਗੱਲਬਾਤ ਰੂਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਧੰਦੋਈ ਨਾਲ ਸੀ, ਜਿਸ ਦਾ ਪਤਾ ਉਸ ਦੇ ਪਿਤਾ ਸੇਵਾ ਸਿੰਘ ਨੂੰ ਸੀ, ਜਿਸ ਦੇ ਚਲਦਿਆਂ ਬੀਤੀ ਰਾਤ ਕਰੀਬ 11 ਵਜੇ ਸਾਨੂੰ ਪਤਾ ਲੱਗਾ ਕਿ ਮੇਰੀ ਚਾਚੀ ਕੁਲਜੀਤ ਕੌਰ ਦੇ ਘਰ ਉਕਤ ਦੋਵੇਂ ਵਿਅਕਤੀ ਆਏ ਹਨ।
ਬਿਕਰਮਜੀਤ ਨੇ ਦੱਸਿਆ ਕਿ ਇਸ ਦਾ ਪਤਾ ਲੱਗਣ 'ਤੇ ਉਹ ਆਪਣੇ ਪਿਤਾ ਸੇਵਾ ਸਿੰਘ, ਤਾਇਆ ਹਰਦੇਵ ਸਿੰਘ ਸਮੇਤ ਚਾਚੀ ਦੇ ਘਰ ਪੁੱਜੇ ਤਾਂ ਇਨ੍ਹਾਂ ਵਿਅਕਤੀਆਂ ਨੂੰ ਦੇਖ ਕੇ ਮੇਰੇ ਪਿਤਾ ਨੇ ਜਦੋਂ ਰੌਲਾ ਪਾਇਆ ਤਾਂ ਹੋਰ ਮੁਹੱਲਾ ਵਾਸੀ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਉਕਤ ਉਕਤ ਦੋਵੇਂ ਵਿਅਕਤੀ ਰੂਪ ਸਿੰਘ ਅਤੇ ਕੰਵਲਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਇਹ ਘਟਨਾ ਨਹੀਂ ਸਹਾਰ ਸਕੇ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਧਾਰੀਵਾਲ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਦੇ ਬਿਆਨਾਂ 'ਤੇ ਰੂਪ ਸਿੰਘ ਅਤੇ ਕੰਵਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।