ਭਰਾ-ਭਰਜਾਈ ਤੋਂ ਦੁੱਖੀ ਵਿਅਕਤੀ ਨੇ ਸਾਹ ਰਗ ਵੱਢੀ

09/06/2017 2:32:10 PM

ਬਟਾਲਾ (ਸੈਡੀ/ਕਲਸੀ) : ਬੀਤੀ ਦੇਰ ਸ਼ਾਮ ਅੱਚਲ ਸਾਹਿਬ ਵਿਖੇ ਆਪਣੇ ਭਰਾ-ਭਰਾਈ ਤੋਂ ਦੁੱਖੀ ਇਕ ਵਿਅਕਤੀ ਨੇ ਆਪਣੀ ਸਾਹ ਰਗ ਵੱਢ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਧਨ ਵਾਸੀ ਯੂ.ਪੀ ਹਾਲ ਵਾਸੀ ਅੱਚਲ ਸਾਹਿਬ ਨੇ ਦੱਸਿਆ ਕਿ ਮੇਰੇ ਚਾਚੇ ਦੇ ਲੜਕਾ ਰਵਿੰਦਰ ਕੁਮਾਰ ਪੁੱਤਰ ਰਾਮ ਮੇਹਰ ਜੋ ਮੇਰੇ ਕੋਲ ਹੀ ਅੱਚਲ ਸਾਹਿਬ ਕੰਮ ਕਰਦਾ ਹੈ ਅਤੇ ਇਸ ਦਾ ਆਪਣੇ ਭਰਾ-ਭਰਜਾਈ ਨਾਲ ਘਰੇਲੂ ਲੜਾਈ ਝਗੜਾ ਰਹਿੰਦਾ ਸੀ, ਜਿਸ ਕਾਰਨ ਅਕਸਰ ਇਹ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦੇਰ ਸ਼ਾਮ ਇਸ ਨੇ ਆਪਣੇ ਘਰ ਵਿਚ ਸਬਜ਼ੀ ਕੱਟ ਰਿਹਾ ਸੀ, ਕਿ ਕਰਦ ਨਾਲ ਆਪਣੀ ਸਾਹ ਰਗ ਵੱਢ ਲਈ।
ਇਸ ਦੌਰਾਨ ਉਸ ਦੀ ਹਾਲਤ ਖਰਾਬ ਹੋ ਗਈ। ਜਿਸ 'ਤੇ ਅਸੀਂ ਤੁਰੰਤ ਇਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਆਏ। ਉੱਥੇ ਡਾਕਟਰਾਂ ਇਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।