ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

08/08/2022 3:06:31 PM

ਅਜਨਾਲਾ /ਭਿੰਡੀ ਸੈਦਾ (ਗੁਰਜੰਟ ਸਿੰਘ ਗਿੱਲ) - ਟੋਕੀਓ ਓਲੰਪਿਕ ਖੇਡਾਂ 2021 ’ਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ਦੌਰਾਨ ਮਹਿਲਾ ਹਾਕੀ ਟੀਮਾਂ ਵਿਚਕਾਰ ਹੋਏ ਹਰ ਮੈਚ ਦੌਰਾਨ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ। ਪੰਜਾਬ ਦੀ ਇਸ ਹਾਕੀ ਖਿਡਾਰਨ ਦਾ ਇੱਥੋਂ ਤਕ ਪਹੁੰਚਣ ਦਾ ਸਫਰ ਬਹੁਤ ਹੀ ਸੰਘਰਸ਼ਮਈ ਰਿਹਾ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਇਸ ਸਬੰਧੀ ਗੁਰਜੀਤ ਕੌਰ ਮਿਆਦੀਆਂ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ 11 ਸਾਲ ਦੀ ਉਮਰ ਵਿਚ ਗੁਰਜੀਤ ਕੌਰ ਨੇ ਹਾਕੀ ਲਈ ਆਪਣਾ ਘਰ ਛੱਡ ਦਿੱਤਾ ਸੀ, ਜਦੋਂਕਿ 11 ਸਾਲ ਦਾ ਬੱਚਾ ਹਾਕੀ ਫੜਨਾ ਹੀ ਸਿੱਖਦਾ ਹੈ। ਗੁਰਜੀਤ ਕੌਰ ਨੇ 11 ਸਾਲ ਦੀ ਉਮਰ ਵਿੱਚ ਤਰਨਤਾਰਨ ਦੇ ਪਿੰਡ ਕੈਰੋਂ ਦੀ ਸਰਕਾਰੀ ਸਪੋਰਟਸ ਅਕੈਡਮੀ ਵਿੱਚ ਦਾਖਲਾ ਲੈ ਲਿਆ ਸੀ ਅਤੇ 6ਵੀਂ ਜਮਾਤ ਤੋਂ ਹੋਸਟਲ ਵਿੱਚ ਰਹਿੰਦਿਆਂ ਕੋਚ ਚਰਨਜੀਤ ਸਿੰਘ ਤੋਂ ਹਾਕੀ ਦੀਆਂ ਬਾਰੀਕੀਆਂ ਸਿੱਖੀਆਂ ਅਤੇ +2 ਤੱਕ ਇਥੇ ਹੀ ਪੜ੍ਹਾਈ ਕੀਤੀ। ਉਨ੍ਹਾਂ ਕਿਹਾ ਕਿ ਗੁਰਜੀਤ ਕੌਰ ਦੀ ਅਣਥੱਕ ਮਿਹਨਤ ਕਰਕੇ ਉਸ ਨੇ ਸਰਹੱਦੀ ਪਿੰਡ ਤੋਂ ਉੱਠ ਕੇ ਅੰਤਰਰਾਸ਼ਟਰੀ ਹਾਕੀ ਖਿਡਾਰਨ ਬਣਨ ਦਾ ਖਿਤਾਬ ਹਾਸਲ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਦੁੱਖ ਦੀ ਗੱਲ ਹੈ ਕਿ ਗੁਰਜੀਤ ਕੌਰ ਦੇ ਸਮੇਂ ਪਿੰਡ ਵਿੱਚ ਕੋਈ ਖੇਡ ਸਟੇਡੀਅਮ ਨਹੀਂ ਸੀ ਅਤੇ ਨਾ ਹੀ ਚੰਗੇ ਸਕੂਲ ਸਨ। ਇਸ ਦੇ ਚਲਦਿਆਂ ਉਨ੍ਹਾਂ ਖੁਦ ਆਪਣੀ ਧੀ ਗੁਰਜੀਤ ਕੌਰ ਤੇ ਉਸ ਦੀ ਭੈਣ ਪਰਦੀਪ ਕੌਰ ਨੂੰ 6ਵੀਂ ਜਮਾਤ ਤੱਕ ਹਰ ਰੋਜ਼ ਪਿੰਡ ਤੋਂ 12 ਕਿਲੋਮੀਟਰ ਦੂਰ ਕੜਾਕੇ ਦੀਆਂ ਧੁੱਪਾਂ ਤੇ ਪੋਹ ਮਾਘ ਦੀ ਸਰਦੀ ਦੌਰਾਨ ਸਾਈਕਲ ’ਤੇ ਸਕੂਲ ਛੱਡ ਕੇ ਆਉਣਾ ਪੈਂਦਾ ਸੀ। ਗੁਰਜੀਤ ਕੌਰ ਦਾ ਜਨਮ 25 ਅਕਤੂਬਰ 1995 ਨੂੰ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ’ਚ ਪਿਤਾ ਸਤਨਾਮ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਗ੍ਰਹਿ ਵਿਖੇ ਹੋਇਆ। ਉਸ ਦੀ ਵੱਡੀ ਭੈਣ ਪ੍ਰਦੀਪ ਕੌਰ ਵੀ ਕੌਮੀ ਖਿਡਾਰਨ ਅਤੇ ਹਾਕੀ ਦੀ ਕੋਚ ਹੋਣ ਦੇ ਨਾਲ-ਨਾਲ ਭਰਾ ਕਬੱਡੀ ਦਾ ਖਿਡਾਰੀ ਹੈ। ਇਸ ਮੌਕੇ ਉਨ੍ਹਾਂ ਆਪਣੀ ਧੀ ਗੁਰਜੀਤ ਕੌਰ ਲਈ  ਕਾਮਨਾ ਕੀਤੀ ਕਿ ਵਾਹਿਗੁਰੂ ਗੁਰਜੀਤ ਕੌਰ ਦੇ ਸਾਰੇ ਸੁਫ਼ਨੇ ਪੂਰੇ ਕਰਨ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਗੁਰਜੀਤ ਕੌਰ ਮਿਆਦੀਆਂ ਦਾ ਹੁਣ ਤੱਕ ਦਾ ਸਫ਼ਰ
                            
• ਭਾਰਤ ਨੇ ਓਲੰਪਿਕ 2022 ਵਿੱਚ ਹਾਕੀ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ
• 2012 ਵਿੱਚ 17 ਸਾਲ ਦੀ ਉਮਰ ਵਿੱਚ ਭਾਰਤੀ ਮਹਿਲਾ ਜੂਨੀਅਰ ਹਾਕੀ ਵਿੱਚ ਚੁਣੀ ਗਈ।
• 2014 ਵਿੱਚ ਸੀਨੀਅਰ ਮਹਿਲਾ ਹਾਕੀ ਟੀਮ ਵਿੱਚ ਚੋਣ।
• 2017 ਵਿੱਚ ਸੀਨੀਅਰ ਨੈਸ਼ਨਲ ਕੈਂਪ ਵਿੱਚ ਖੇਡਿਆ।
• ਇੱਕੋ ਇੱਕ ਖਿਡਾਰੀ ਹੈ, ਜੋ 2017 ਵਿੱਚ ਹਾਕੀ ਟੀਮ ਦਾ ਸਥਾਈ ਮੈਂਬਰ ਬਣਿਆ।
• ਮਾਰਚ 2017 ਵਿੱਚ ਕੈਨੇਡਾ ਵਿੱਚ ਟੈਸਟ ਲੜੀ ਖੇਡੀ। ਅਪ੍ਰੈਲ ਵਿੱਚ ਹਾਕੀ ਵਰਲਡ ਲੀਗ ਰਾਊਂਡ-2 ਅਤੇ ਜੁਲਾਈ ਵਿੱਚ ਹਾਕੀ ਵਰਲਡ ਲੀਗ ਸੈਮੀਫਾਈਨਲ ਦੀ ਨੁਮਾਇੰਦਗੀ ਕੀਤੀ।
• ਜਕਾਰਤਾ 'ਚ ਏਸ਼ੀਆਈ ਖੇਡਾਂ 2018 'ਚ ਭਾਰਤ ਕੋਈ ਗੋਲ ਕਰਕੇ 20 ਸਾਲ ਬਾਅਦ ਹਾਕੀ ਦੇ ਫਾਈਨਲ 'ਚ ਪਹੁੰਚਿਆ। ਭਾਰਤ ਨੇ ਚਾਂਦੀ ਦਾ ਤਗਮਾ ਜਿੱਤਿਆ।
• ਏਸ਼ੀਅਨ, ਰਾਸ਼ਟਰਮੰਡਲ, ਲੰਡਨ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ।
• ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ ਹੈ।
• ਗੁਰਜੀਤ ਕੌਰ ਇਲਾਹਾਬਾਦ ਰੇਲਵੇ ਵਿੱਚ ਕਲਰਕ ਵਜੋਂ ਕੰਮ ਕਰਦੀ ਹੈ। ਪਰਿਵਾਰ ਦੀ ਇੱਛਾ ਹੈ ਕਿ ਗੁਰਜੀਤ ਨੂੰ ਪੰਜਾਬ ਪੁਲਿਸ ਵਿੱਚ ਡੀ.ਐੱਸ.ਪੀ. ਦਾ ਅਹੁਦਾ ਦਿੱਤਾ ਜਾਵੇ।
• ਗੁਰਜੀਤ ਨੇ ਆਪਣੇ ਡਰੈਗ ਫਲਿੱਕ ਹੁਨਰ ਨੂੰ ਨਿਖਾਰਨ ਲਈ ਹਾਲੈਂਡ ਦੇ ਕੋਚ ਟੂਨ ਸਪੇਮੈਨ ਨਾਲ ਵੀ ਕੰਮ ਕੀਤਾ।ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ 75 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਧੁੱਸੀ ਬੰਨ ਮੋੜ ਭੈਣੀ ਮੀਲਮਾਂ ਤੋਂ ਕਰਤਾਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮੋਚਪੁਰ ਨੂੰ ਸ਼ੱਕ ਦੇ ਆਧਾਰ 'ਤੇ ਬਿਨਾ ਨੰਬਰ ਵਾਲੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ


rajwinder kaur

Content Editor

Related News