ਚੌਥੀ ਮੰਜ਼ਿਲ ਤੋਂ ਟੁੱਟ ਗਈ ਲਿਫਟ, ਧਮਾਕੇ ਦੀ ਆਵਾਜ਼ ਨੇ ਡਰਾਏ ਲੋਕ, ਮੌਕੇ 'ਤੇ ਪਿਆ ਚੀਕ-ਚਿਹਾੜਾ

12/12/2023 1:30:48 PM

ਖੰਨਾ (ਵਿਪਨ) : ਖੰਨਾ ਦੇ ਮਾਲੇਰਕੋਟਲਾ ਰੋਡ 'ਤੇ ਇਕ ਸ਼ੋਅਰੂਮ ਦੀ ਲਿਫਟ ਟੁੱਟ ਗਈ। ਲਿਫਟ ਚੌਥੀ ਮੰਜ਼ਿਲ ਤੋਂ ਸਿੱਧੀ ਹੇਠਾਂ ਆ ਡਿੱਗੀ। ਇਸ 'ਚ 2 ਮੁਲਾਜ਼ਮ ਸਨ, ਜੋ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਟਰੌਮਾ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਨਵਜੋਤ ਸਿੰਘ (20) ਵਾਸੀ ਰੋਹਣੋ ਖੁਰਦ ਅਤੇ ਗੁਰਬਖਸ਼ ਸਿੰਘ (22) ਵਾਸੀ ਬੈਂਕ ਕਾਲੋਨੀ ਖੰਨਾ ਵਜੋਂ ਹੋਈ। ਜਾਣਕਾਰੀ ਮੁਤਾਬਕ ਦੋਵੇਂ ਮੁਲਾਜ਼ਮ ਲਿਫਟ 'ਚ ਚੌਥੀ ਮੰਜ਼ਿਲ ਤੋਂ ਪੁਰਾਣੇ ਟੈਲੀਵਿਜ਼ਨ ਹੇਠਾਂ ਲਿਆ ਰਹੇ ਸਨ।

ਇਹ ਵੀ ਪੜ੍ਹੋ : Alert 'ਤੇ ਲੁਧਿਆਣਾ! ਗੁਰਦੁਆਰੇ 'ਚ ਕਰਵਾਈ ਜਾ ਰਹੀ ਅਨਾਊਂਸਮੈਂਟ, ਦਹਿਸ਼ਤ 'ਚ ਲੋਕ

ਅਚਾਨਕ ਲਿਫਟ ਟੁੱਟ ਗਈ। ਜਦੋਂ ਲਿਫਟ ਹੇਠਾਂ ਡਿੱਗੀ ਤਾਂ ਸ਼ੋਅਰੂਮ 'ਚ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਕਾਰਨ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਜ਼ਖ਼ਮੀਆਂ ਨੂੰ ਤੁਰੰਤ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਪਿਟਬੁੱਲ ਕੁੱਤੇ ਨੇ ਘੋੜੇ ਨੂੰ ਵੱਢਿਆ, ਕਈ ਮਿੰਟ ਜਬਾੜੇ ’ਚ ਦਬਾਈ ਰੱਖਿਆ ਘੋੜੇ ਦਾ ਪੈਰ
ਲਿਫਟ ਦੀ ਮੁਰੰਮਤ ਨਾ ਕਰਾਉਣ ਦਾ ਦੋਸ਼
ਨਵਜੋਤ ਸਿੰਘ ਦੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ  ਮੁਲਾਜ਼ਮਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਲਿਫਟ ਖ਼ਰਾਬ ਹੋ ਗਈ ਸੀ। ਜਿਸ ਸਬੰਧੀ ਕਈ ਵਾਰ ਮਾਲਕ ਨੂੰ ਦੱਸਿਆ ਗਿਆ ਸੀ ਪਰ ਲਿਫਟ ਦੀ ਮੁਰੰਮਤ ਨਹੀਂ ਕੀਤੀ ਗਈ। ਇਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਮੁਲਾਜ਼ਮਾਂ ਦੀ ਜਾਨ ਵੀ ਜਾ ਸਕਦੀ ਸੀ। ਬੈਨੀਪਾਲ ਨੇ ਮੁਲਾਜ਼ਮਾਂ ਦੇ ਇਲਾਜ ’ਚ ਦੇਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ। ਮਾਲਕ ਆਪਣੇ ਪੱਧਰ ’ਤੇ ਨਿੱਜੀ ਹਸਪਤਾਲ ਲੈ ਗਏ। ਅਖ਼ੀਰ ਜਦੋਂ ਦੇਖਿਆ ਕਿ ਹਾਲਤ ਗੰਭੀਰ ਹੈ ਤਾਂ ਪਰਿਵਾਰਾਂ ਨੂੰ ਬੁਲਾਇਆ ਗਿਆ। ਹੁਣ ਉਨ੍ਹਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita