ਜਾਨ ਜੌਖਮ ’ਚ ਪਾ ਟੁੱਟੀ ਕਿਸ਼ਤੀ ’ਚ ਸਵਾਰ ਹੋ ਅੱਜ ਵੀ ਸਫਰ ਤੈਅ ਕਰਦੇ ਹਨ ਇਸ ਪਿੰਡ ਦੇ ਲੋਕ

01/21/2020 12:38:18 PM

ਪਠਾਨਕੋਟ (ਕੇ. ਕੰਵਲ ) - ਜ਼ਿਲਾ ਪਠਾਨਕੋਟ ਦੇ ਬਲਾਕ ਘਰੋਟਾ ਵਿਖੇ ਪੈਂਦੇ ਚੱਕੀ ਦਰਿਆ ’ਚ ਅੱਜ ਵੀ 50-60 ਪਿੰਡਾਂ ਦੇ ਲੋਕ ਆਪਣੀ ਜਾਨ ਜੌਖਮ ’ਚ ਪਾ ਟੁੱਟੀ ਕਿਸ਼ਤੀ ’ਚ ਸਵਾਰ ਹੋ ਕੇ ਸਫਰ ਤੈਅ ਕਰਨ ਨੂੰ ਮਜਬੂਰ ਹੋ ਰਹੇ ਹਨ। ਗਹਿਰੇ ਪਾਣੀ ’ਚ ਚੱਲ ਰਹੀ ਟੁੱਟੀ ਕਿਸ਼ਤੀ ’ਚ ਪਿੰਡਾਂ ਦੇ ਲੋਕ ਸਵਾਰ ਹੋ ਕੇ ਆਪਣੇ ਕੰਮ ਕਰਨ ਲਈ ਜਾਂਦੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਜਾਣ ਦਾ ਡਰ ਲਗਿਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 71 ਸਾਲ ਹੋ ਗਏ ਹਨ, ਜਿਸ ਦੇ ਬਾਵਜੂਦ ਉਨ੍ਹਾਂ ਦੇ ਇਲਾਕੇ ਦੇ ਲੋਕ ਗੁਲਾਮੀ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਉਹ ਪਿੱਛਲੇ ਕਈ ਸਾਲਾ ਤੋਂ ਇਸ ਕਿਸ਼ਤੀ ’ਤੇ ਸਵਾਰ ਹੋ ਕੇ ਇਕ ਦਰਿਆ ਤੋਂ ਦੂਜੇ ਦਰਿਆ ਨੂੰ ਪਾਰ ਕਰਕੇ ਵੱਖ-ਵੱਖ ਥਾਵਾਂ ’ਤੇ ਜਾਂਦੇ ਹਨ। ਇਹ ਕਿਸ਼ਤੀ ਛੋਟੀ-ਹੋਣ ਦੇ ਨਾਲ-ਨਾਲ ਟੁੱਟੀ ਹੋਈ ਵੀ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਰਾਸਤੇ ਦੀ ਥਾਂ ਜੇਕਰ ਉਹ ਦੂਜੇ ਰਾਸਤੇ ਤੋਂ ਪਠਾਨਕੋਟ ਜਾਂਦੇ ਹਨ ਤਾਂ ਉਨ੍ਹਾਂ ਨੂੰ 50 ਕਿਲੋਮੀਟਰ ਤੱਕ ਦਾ ਫਾਸਲਾ ਤੈਅ ਕਰਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 71 ਸਾਲ ਹੋ ਗਏ ਹਨ, ਜਿਸ ਦੇ ਬਾਵਜੂਦ ਉਨ੍ਹਾਂ ਦੇ ਇਲਾਕੇ ਦੇ ਲੋਕ ਗੁਲਾਮੀ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਦਰਿਆ ’ਤੇ ਜਲਦੀ ਤੋਂ ਜਲਦੀ ਪੁੱਲ ਬਣਾ ਦੇਣ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ’ਚ ਰਾਹਤ ਮਹਿਸੂਸ ਹੋਵੇਗੀ। ਦੂਜੇ ਪਾਸੇ ਇਸ ਸਬੰਧ ’ਚ ਜਦੋਂ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ ਉਨ੍ਹਾਂ ਵਲੋਂ ਸਭ ਤੋਂ ਪਹਿਲਾਂ ਪਲਤੂਨ ਪੁਲ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਪੁੱਲ ਤੋਂ ਬਾਅਦ 25 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਪੁੱਲ ਦਾ ਨਿਰਮਾਣ ਕਰਵਾਇਆ ਜਾਵੇਗਾ।

rajwinder kaur

This news is Content Editor rajwinder kaur