ਭਾਰਤੀ ਮੂਲ ਦੇ ਲੇਖਕ ਨੂੰ ਬਰਤਾਨੀਆ ਦੀ ਮਹਾਰਾਣੀ ਕਰੇਗੀ ਸਨਮਾਨਿਤ

06/18/2017 8:23:28 AM

ਲੰਡਨ— ਭਾਰਤੀ ਮੂਲ ਦੇ ਹਿੰਦੀ ਦੇ ਚਰਚਿਤ ਲੇਖਕ ਤੇਜਿੰਦਰ ਸ਼ਰਮਾ ਨੂੰ ਹਿੰਦੀ ਦੀ ਸੇਵਾ ਲਈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ 'ਦਿ ਮੈਂਬਰ ਆਫ ਦਿ ਬ੍ਰਿਟਿਸ਼ ਇੰਪਾਇਰ'  ਦੇ ਸਨਮਾਨ ਨਾਲ ਨਿਵਾਜੇ ਜਾਣ ਦਾ ਐਲਾਨ ਕੀਤਾ ਹੈ। ਇਸ ਸਨਮਾਨ ਲਈ ਸ਼ਰਮਾ ਦਾ ਨਾਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਤਜਵੀਜ਼ ਕੀਤਾ।
'ਕਥਾ ਯੂ. ਕੇ.' ਵਲੋਂ ਜਾਰੀ ਇਕ ਬਿਆਨ ਦੇ ਅਨੁਸਾਰ ਪੰਜਾਬ ਦੇ ਜਗਰਾਓਂ ਵਿਚ ਜੰਮੇ ਸ਼ਰਮਾ ਤੋਂ ਪਹਿਲਾਂ ਓਮ ਪੁਰੀ, ਵਿਕਰਮ ਸੇਠ, ਸਲਮਾਨ ਰਸ਼ਦੀ, ਵੀ. ਐੱਸ. ਨਾਇਪਾਲ ਆਦਿ ਨੂੰ ਵੀ ਇਹ ਸਨਮਾਨ ਮਿਲ ਚੁੱਕਾ ਹੈ।