ਸ਼ੱਕੀ ਬੈਗ ਨੇ ਅੰਮ੍ਰਿਤਸਰ ਏਅਰਪੋਰਟ ''ਤੇ ਪਾਈ ਰੱਖਿਆ ਭੜਥੂ, ਜਦੋਂ ਬੰਬ ਨਿਰੋਧਕ ਟੀਮ ਨੇ ਖੋਲ੍ਹਿਆ ਤਾਂ... (ਵੀਡੀਓ)

03/15/2017 5:26:09 PM

ਅੰਮ੍ਰਿਤਸਰ (ਇੰਦਰਜੀਤ) : ਅੰਮ੍ਰਿਤਸਰ ਏਅਰਪੋਰਟ ''ਤੇ ਬੁੱਧਵਾਰ ਸਵੇਰੇ ਮਿਲੇ ਸ਼ੱਕੀ ਬੈਗ ਨੇ ਕਾਫੀ ਦੇਰ ਤੱਕ ਹੜਕੰਪ ਮਚਾਈ ਰੱਖਿਆ ਪਰ ਜਦੋਂ ਇਸ ਬੈਗ ਨੂੰ ਖੋਲ੍ਹਿਆ ਗਿਆ ਤਾਂ ਇਸ ''ਚੋਂ ਘੜੀਆਂ ਤੋਂ ਸਿਵਾਏ ਕੁਝ ਨਹੀਂ ਨਿਕਲਿਆ। ਸ਼ੱਕੀ ਬੈਗ ਨੂੰ ਦੇਖਣ ਤੋਂ ਬਾਅਦ ਹਰ ਪਾਸੇ ਭੜਥੂ ਪੈ ਗਿਆ ਕਿ ਇਸ ''ਚ ਬੰਬ ਹੈ ਪਰ ਜਦੋਂ ਬੰਬ ਨਿਰੋਧਕ ਟੀਮ ਵਲੋਂ ਬੈਗ ਖੋਲ੍ਹ ਕੇ ਇਸ ਦੀ ਜਾਂਚ ਕੀਤੀ ਗਈ ਤਾਂ ਇਸ ''ਚੋਂ ਘੜੀਆਂ ਨਿਕਲੀਆਂ। ਜੇਕਰ ਦੇਖਿਆ ਜਾਵੇ ਤਾਂ ਸ਼ੱਕੀ ਬੈਗ ''ਚੋਂ ਘੜੀਆਂ ਦਾ ਮਿਲਣਾ ਵੀ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਹੋ ਸਕਦਾ ਹੈ ਕਿ ਇਹ ਬੈਗ ਲੋਕਾਂ ''ਚ ਦਹਿਸ਼ਤ ਫੈਲਾਉਣ ਦੀ ਮੰਸ਼ਾ ਨਾਲ ਰੱਖਿਆ ਗਿਆ ਹੋਵੇ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਅਰਪੋਰਟ ''ਤੇ ਸੁਰੱਖਿਆ ਨੂੰ ਸਖਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਪਠਾਨਕੋਟ ਏਅਰਬੇਸ ਨੂੰ ਹਾਈ ਅਲਰਟ ''ਤੇ ਰੱਖਿਆ ਗਿਆ ਸੀ ਅਤੇ ਇੱਥੇ ਸ਼ੱਕੀ ਲੋਕਾਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ ''ਚ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਪਿਛਲੇ ਸਾਲ ਏਅਰਬੇਸ ''ਤੇ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਸੁਰੱਖਿਆ ਦੇ ਮੁਕੰਮਲ ਇੰਤਜ਼ਾਮ ਕੀਤੇ ਗਏ ਹਨ।

Babita Marhas

This news is News Editor Babita Marhas