ਘਰੋਂ ਭੱਜੀ 2 ਦਿਨਾਂ ਦੀ ਸੱਜਰੀ ਵਿਆਹੀ ਲਾੜੀ ਆਈ ਸਾਹਮਣੇ, ਜੋ ਵੱਡਾ ਖ਼ੁਲਾਸਾ ਕੀਤਾ, ਸੁਣ ਹੋ ਜਾਵੋਗੇ ਹੈਰਾਨ (ਤਸਵੀਰਾਂ)

10/07/2023 3:50:59 PM

ਮਾਛੀਵਾੜਾ ਸਾਹਿਬ (ਵਿਪਨ) : ਮਾਛੀਵਾੜਾ ਸਾਹਿਬ ਦੇ ਪਿੰਡ 'ਚ ਵਿਆਹ ਦੇ 2 ਦਿਨਾਂ ਮਗਰੋਂ ਘਰੋਂ ਭੱਜਣ ਵਾਲੀ ਸੱਜਰੀ ਵਿਆਹੀ ਲਾੜੀ ਦੇ ਮਾਮਲੇ 'ਚ ਜ਼ਬਰਦਸਤ ਮੋੜ ਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਰਹਿਣ ਵਾਲੀ ਇਸ ਲਾੜੀ ਨੇ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਸਹੁਰੇ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ, ਜਿਸ ਕਾਰਨ ਉਹ ਘਰੋਂ ਚਲੀ ਗਈ। ਉਸ ਨੇ ਹੁਣ ਕਾਂਗੜਾ ਦੇ ਧਰਮਸ਼ਾਲਾ ਪੁਲਸ ਥਾਣੇ 'ਚ ਆਪਣੇ ਸਹੁਰੇ ਖ਼ਿਲਾਫ਼ ਜਬਰ-ਜ਼ਿਨਾਹ ਦੀ ਸ਼ਿਕਾਇਤ ਦਰਜ ਕਰਾਈ ਹੈ। ਇਕ ਪਾਸੇ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਜਤਿਨ ਅਤੇ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਦੀ ਨੂੰਹ ਵਿਆਹ ਦੇ 2 ਦਿਨਾਂ ਬਾਅਦ ਹੀ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ ਤਾਂ ਹੁਣ ਦੂਜੇ ਪਾਸੇ ਲਾੜੀ ਨੇ ਸਹੁਰੇ 'ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਾ ਦਿੱਤਾ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਭਰ 'ਚ ਅੱਜ ਤੋਂ ਬੰਦ ਰਹਿਣਗੀਆਂ ਦਾਣਾ ਮੰਡੀਆਂ, ਜਾਣੋ ਕੀ ਹੈ ਕਾਰਨ

ਪੀੜਤਾ ਨੇ ਦੱਸਿਆ ਕਿ ਪਹਿਲੇ ਪਤੀ ਤੋਂ ਉਸ ਦੀ 3 ਸਾਲਾ ਧੀ ਹੈ ਅਤੇ ਉਸ ਦਾ ਪਤੀ ਨਾਲੋਂ ਤਲਾਕ ਹੋ ਚੁੱਕਾ ਹੈ। ਉਸ ਦਾ ਦੂਜਾ ਵਿਆਹ ਜਤਿਨ ਨਾਲ 3 ਸਤੰਬਰ, 2023 ਨੂੰ ਸਧਾਰਨ ਤਰੀਕੇ ਨਾਲ ਹੋਇਆ ਸੀ। ਪੀੜਤਾ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਪਤੀ ਅਤੇ ਉਸ ਦੀ ਭੂਆ ਘਰ 'ਚ ਰਹਿੰਦੇ ਹਨ ਪਰ ਬਾਅਦ 'ਚ ਪਤਾ ਲੱਗਿਆ ਕਿ ਉਸ ਦਾ ਪਤੀ ਜਤਿਨ ਅਤੇ ਸਹੁਰਾ ਚਰਨਜੀਤ ਸਿੰਘ ਘਰ 'ਚ ਰਹਿੰਦੇ ਹਨ। ਵਿਆਹ ਦੇ ਅਗਲੇ ਹੀ ਦਿਨ 4 ਸਤੰਬਰ ਨੂੰ ਉਸ ਦੇ ਸੁਹਰੇ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਉਸ ਦਾ ਪਤੀ ਘਰ ਆਇਆ ਤਾਂ ਉਸਨੇ ਸਹੁਰੇ ਦੀ ਕਰਤੂਤ ਬਾਰੇ ਦੱਸਿਆ ਪਰ ਪਤੀ ਨੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਕਿਹਾ। ਉਸ ਨੂੰ ਕਿਹਾ ਕਿ ਇਹ ਸਭ ਉਸ ਨੂੰ ਸਹਿਣ ਕਰਨਾ ਪਵੇਗਾ ਅਤੇ ਮੂੰਹ ਖੋਲ੍ਹਣ 'ਤੇ ਉਸ ਦੀ 3 ਸਾਲਾ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਇਹ ਵੀ ਪੜ੍ਹੋ : 40 ਲੱਖ ਲਾ ਕੈਨੇਡਾ ਭੇਜੀ ਨੂੰਹ ਨੇ ਸਭ ਕੁੱਝ ਭੁਲਾ ਕਰਤਾ ਵੱਡਾ ਕਾਰਾ, ਅਸਲੀਅਤ 'ਤੇ ਯਕੀਨ ਨਾ ਕਰ ਸਕੇ ਸਹੁਰੇ

ਪੀੜਤਾ ਨੇ ਦੱਸਿਆ ਕਿ ਉਹ ਕਾਫੀ ਡਰ ਗਈ। ਉਸ ਨੂੰ ਕੋਈ ਫੋਨ ਵੀ ਨਹੀਂ ਦਿੱਤਾ ਗਿਆ ਤਾਂ ਜੋ ਉਹ ਆਪਣੇ ਘਰ ਗੱਲ ਨਾ ਕਰ ਸਕੇ। ਫਿਰ ਉਸ ਦੀ ਭੈਣ ਉਸ ਨੂੰ ਮਿਲਣ ਆਈ ਤਾਂ ਉਹ ਉਸ ਦੇ ਨਾਲ ਚਲੀ ਗਈ ਅਤੇ ਘਰਦਿਆਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਜਦੋਂ ਘਰ ਵਾਲਿਆਂ ਨੇ ਸਹੁਰੇ ਪਰਿਵਾਰ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਅਗਲੇ ਹੀ ਦਿਨ ਮੀਡੀਆ 'ਚ ਉਸ ਦੀ ਬਦਨਾਮੀ ਕਰ ਦਿੱਤੀ ਅਤੇ ਦੋਸ਼ ਲਾਇਆ ਕਿ ਉਹ ਗਹਿਣਾ ਅਤੇ ਨਕਦੀ ਲੁੱਟ ਕੇ ਭੱਜ ਗਈ ਹੈ। ਫਿਲਹਾਲ ਪੀੜਤਾ ਨੇ ਹਿਮਾਚਲ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਹਿਮਾਚਲ ਪੁਲਸ ਨੇ ਜ਼ੀਰੋ ਐੱਫ. ਆਈ. ਆਈ. ਆਰ. ਦਰਜ ਕਰਕੇ ਕਾਰਵਾਈ ਲਈ ਪੰਜਾਬ ਪੁਲਸ ਨੂੰ ਭੇਜ ਦਿੱਤੀ ਹੈ, ਜਦੋਂ ਕਿ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਵੀਂ ਵਿਆਹੀ ਨੂੰਹ ਸਭ ਕੁੱਝ ਲੁੱਟ ਕੇ ਚਲੀ ਗਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita