ਵਿਜੀਲੈਂਸ ਵਿਭਾਗ ਵਲੋਂ ਫਗਵਾੜਾ ਥਾਣੇ 'ਚ ਛਾਪੇਮਾਰੀ, ਰਿਸ਼ਵਤ ਲੈਂਦਾ ASI ਗ੍ਰਿਫਤਾਰ

09/26/2019 8:26:51 PM

ਫਗਵਾੜਾ,(ਹਰਜੋਤ): ਕਪੂਰਥਲਾ ਵਿਜੀਲੈਸ ਵਿਭਾਗ ਵਲੋਂ ਅੱਜ ਫਗਵਾੜਾ ਪੁਲਸ ਥਾਣੇ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਏ. ਐਸ. ਆਈ. ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਕਪੂਰਥਲਾ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਕੇਵਲ ਸਿੰਘ ਨੇ ਪੁਲਸ ਟੀਮ ਸਮੇਤ ਫਗਵਾੜਾ ਦੇ ਪੁਲਸ ਥਾਣੇ 'ਚ ਛਾਪੇਮਾਰੀ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਏ. ਐਸ. ਆਈ. ਜਸਵੀਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀ ਗ੍ਰਿਫਤਾਰ ਕੀਤਾ। ਡੀ. ਐਸ. ਪੀ. ਕੇਵਲ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਜਸਵੀਰ ਸਿੰਘ ਇਕ ਵਿਅਕਤੀ ਤੋਂ ਪਰਚਾ ਦਰਜ ਕਰਨ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਜਿਸ ਦੀ ਸ਼ਿਕਾਇਤ ਉਕਤ ਪੀੜਤ ਵਿਅਕਤੀ ਨੇ ਉਚ ਅਧਿਕਾਰੀਆਂ ਨੂੰ ਕੀਤੀ। ਜਿਸ ਉਪਰੰਤ ਟੀਮ ਵਲੋਂ ਫਗਵਾੜਾ ਪੁਲਸ ਥਾਣੇ 'ਚ ਛਾਪੇਮਾਰੀ ਕਰ ਏ. ਐਸ. ਆਈ. ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।