ਸੰਘਰਸ਼ਕਾਰੀ ਕਿਸਾਨਾਂ ਵੱਲੋਂ ਪਾਵਰਕਾਮ ਦੇ ਦਫਤਰਾਂ ਦਾ ਘਿਰਾਓ

Tuesday, Jun 19, 2018 - 01:26 AM (IST)

ਭਵਾਨੀਗਡ਼੍ਹ, (ਵਿਕਾਸ, ਅੱਤਰੀ ਸੰਜੀਵ­)– ਆਪਣੀਅਾਂ ਮੰਗਾਂ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਪਾਵਰਕਾਮ ਦੇ ਦਫਤਰ  ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੱਕਾ ਮੋਰਚਾ  ਲਾਈ ਬੈਠੇ ਵੱਡੀ ਗਿਣਤੀ ’ਚ ਕਿਸਾਨਾਂ ਨੇ  ਸੁਣਵਾਈ ਨਾ ਹੋਣ ਦੇ ਰੋਸ ਵਜੋਂ ਪਾਵਰਕਾਮ ਦਫ਼ਤਰ ਦਾ ਘਿਰਾਓ ਕਰ ਕੇ ਇਕ ਦਰਜਨ ਮੁਲਾਜ਼ਮਾਂ ਨੂੰ  4 ਘੰਟੇ ਬੰਦੀ ਬਣਾ ਕੇ ਰੱਖਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿਛਲੇ 8 ਦਿਨਾਂ ਤੋਂ ਕਿਸਾਨ  ਆਪਣੀਆਂ ਮੰਗਾਂ ਦੇ ਹੱਕ  ’ਚ ਸੰਘਰਸ਼ ਕਰ ਰਹੇ ਹਨ ਪਰ  ਸਰਕਾਰ ਅਤੇ  ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ  ਕਰ ਰਿਹਾ ਹੈ, ਜਿਸ ਕਰਕੇ ਕਿਸਾਨਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ  ਅਤੇ  ਉਹ ਅਧਿਕਾਰੀਆਂ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ। 
 ਇਸ ਮੌਕੇ ਨਿਰਭੈ ਸਿੰਘ ਮਸਾਣੀ ਨੇ ਕਿਹਾ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ 19 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਜਗਤਾਰ ਸਿੰਘ ਕਾਲਾਝਾਡ਼, ਮਨਜੀਤ ਸਿੰਘ ਘਰਾਚੋਂ, ਜਿੰਦਰ ਸਿੰਘ, ਰਘਬੀਰ ਸਿੰਘ ਘਰਾਚੋਂ, ਗੁਰਦੇਵ ਸਿੰਘ ਆਲੋਅਰਖ਼, ਜੋਗਿੰਦਰ ਸਿੰਘ ਆਲੋਅਰਖ਼, ਅਮਰ ਸਿੰਘ ਝਨੇਡ਼ੀ, ਜੋਗਾ ਸਿੰਘ ਮੁਨਸ਼ੀਵਾਲਾ, ਹਰਪਾਲ ਸਿੰਘ ਕਾਲਾਝਾਡ਼, ਪਿੰਦਰ ਸਿੰਘ ਘਰਾਚੋਂ, ਲਾਭ ਸਿੰਘ ਖ਼ੁਰਾਣਾ, ਅਮਰਪ੍ਰੀਤ ਸਿੰਘ ਅਕੋਈ ਸਾਹਿਬ, ਨਾਜਰ ਸਿੰਘ ਬਲਵਾਡ਼, ਜੱਸੀ ਨਾਗਰਾ, ਜਗਤ ਸਿੰਘ, ਹਰਮੇਲ ਸਿੰਘ ਤੁੰਗਾਂ, ਜਸਪਾਲ ਸਿੰਘ ਸੰਘਰੇਡ਼ੀ, ਮੱਘਰ ਸਿੰਘ ਜਨਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਇਸ ਮੌਕੇ ਹਾਜ਼ਰ ਸਨ।
ਕੀ ਕਹਿੰਦੇ ਨੇ ਐੱਸ. ਡੀ. ਓ.
 ਇਸ ਸਬੰਧੀ ਐੱਸ. ਡੀ. ਓ. ਭਵਾਨੀਗਡ਼੍ਹ ਰਵੀ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਮੰਨਣਾ ਹੈ  ਪਰ ਇਥੇ ਕਿਸਾਨ ਸਾਡੇ ਮੁਲਾਜ਼ਮਾਂ  ਨੂੰ ਬਿਨਾਂ ਵਜ੍ਹਾ ਬੰਦੀ ਬਣਾ ਕੇ ਪ੍ਰੇਸ਼ਾਨ ਕਰ ਰਹੇ ਹਨ। 
 ਸੰਗਰੂਰ,  (ਵਿਵੇਕ ਸਿੰਧਵਾਨੀ, ਯਾਦਵਿੰਦਰ, ਬੇਦੀ)– ਭਾਕਿਯੂ ਏਕਤਾ ਉਗਰਾਹਾਂ ਵੱਲੋਂ ਐਕਸੀਅਨ ਦਫਤਰ ਸੰਗਰੂਰ ਅੱਗੇ ਦਿੱਤਾ ਧਰਨਾ 8ਵੇਂ ਦਿਨ ਵੀ ਜਾਰੀ ਹੈ। ਅੱਜ ਦੇ ਧਰਨੇ ਦੀ ਅਗਵਾਈ ਗੋਬਿੰਦਰ ਸਿੰਘ ਨੇ ਕੀਤੀ। ਜਸਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਰੋਸ ਧਰਨੇ ’ਚ ਅਮਰ ਸਿੰਘ, ਰੂਪ ਸਿੰਘ, ਦਰਬਾਰਾ ਸਿੰਘ, ਮਲਕੀਤ ਸਿੰਘ, ਸਰੂਪ ਚੰਦ, ਬਚਨ ਸਿੰਘ, ਗੋਬਿੰਦਰ ਸਿੰਘ, ਹਰਮਨ ਸਿੰਘ, ਭੂਰਾ ਸਿੰਘ, ਸੁਖਮਿੰਦਰ ਸਿੰਘ, ਨਾਨਕ ਸਿੰਘ, ਵਿਸ਼ਾਖਾ ਸਿੰਘ, ਨਛੱਤਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿਘ, ਨਿਰੰਜਨ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ। 
ਬਰਨਾਲਾ,  (ਵਿਵੇਕ ਸਿੰਧਵਾਨੀ, ਰਵੀ)– ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ  ਅਗਵਾਈ  ’ਚ ਹਜ਼ਾਰਾਂ ਕਿਸਾਨਾਂ ਨੇ ਐਕਸੀਅਨ ਦਫਤਰ ਦਾ ਘਿਰਾਓ ਕਰ ਕੇ  ਏਕੇ ਦਾ ਸਬੂਤ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ  ਐਲਾਨ ਕੀਤਾ ਕਿ 19 ਜੂਨ ਨੂੰ ਕਿਸਾਨ-ਅੌਰਤਾਂ ਵੱਲੋਂ ਵੱਡੀ ਗਿਣਤੀ ’ਚ ਡੀ. ਸੀ. ਦਫਤਰ ਵਿਖੇ ਧਰਨਾ ਦਿੱਤਾ ਜਾਵੇਗਾ ਤੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
 ਇਸ ਮੌਕੇ ਪ੍ਰਧਾਨ ਚਮਕੌਰ ਸਿੰਘ, ਜ਼ਿਲਾ ਮੀਤ ਪ੍ਰਧਾਨ ਬੁੱਕਣ ਸਿਘ,  ਜ਼ਿਲਾ ਆਗੂ ਭਗਤ ਸਿੰਘ,  ਜ਼ਿਲਾ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ, ਕ੍ਰਿਸ਼ਨ ਸਿੰਘ ਛੰਨਾ, ਬਲਾਕ ਮਹਿਲ ਕਲਾਂ ਦੇ ਮੀਤ ਪ੍ਰਧਾਨ ਹਰਜੀਤ ਸਿੰਘ, ਮਾਨ ਸਿੰਘ ਗੁਰਮ, ਕੁਲਜੀਤ ਸਿੰਘ ਵਜੀਦਕੇ ਕਲਾਂ, ਅਮਰਜੀਤ ਸਿੰਘ, ਮਲਕੀਤ ਸਿੰਘ ਆਦਿ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। 
ਧੂਰੀ, (ਸ਼ਰਮਾ, ਸੰਜੀਵ ਜੈਨ)– ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਨੇ ਸ਼ਿਆਮ ਦਾਸ ਕਾਂਝਲੀ ਬਲਾਕ ਪ੍ਰਧਾਨ ਦੀ ਅਗਵਾਈ ’ਚ 12 ਤੋਂ 4 ਵਜੇ ਤੱਕ ਐਕਸੀਅਨ ਦਫਤਰ ਧੂਰੀ ਦਾ ਘਿਰਾਓ ਕੀਤਾ। ਇਸ ਮੌਕੇ ਆਗੂ ਨੇ ਕਿਹਾ ਕਿ ਝੋਨੇ ਲਈ 16 ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ 11 ਜੂਨ ਤੋਂ ਜਥੇਬੰਦੀ ਵੱਲੋਂ ਪੰਜਾਬ ਦੇ ਐਕਸੀਅਨ ਅਤੇ ਐੱਸ. ਡੀ. ਓ. ਦਫਤਰਾਂ ’ਤੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਇਸ ਕਰਕੇ ਅੱਜ ਮਜਬੂਰੀਵਸ ਘਿਰਾਓ ਕੀਤਾ ਗਿਆ। 
ਇਸ ਮੌਕੇ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ, ਰਾਮ ਸਿੰਘ ਕੱਕਡ਼ਵਾਲ, ਸੁਖਜਿੰਦਰ ਸਿੰਘ ਕਾਂਝਲੀ, ਜ਼ਿਲਾ ਵਿੱਤ ਸਕੱਤਰ ਕ੍ਰਿਪਾਲ ਸਿੰਘ ਧੂਰੀ, ਬਲਾਕ ਵਿੱਤ ਸਕੱਤਰ ਬਲਵਿੰਦਰ ਸਿੰਘ ਪੇਧਨੀ ਕਲਾਂ, ਬਲਾਕ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਵੀ ਸ਼ਿਰਕਤ ਕੀਤੀ। 
ਲਹਿਰਾਗਾਗਾ,  (ਜਿੰਦਲ, ਗਰਗ)– ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਨੇ ਵੀ ਐਕਸੀਅਨ ਪਾਵਰਕਾਮ ਦਫ਼ਤਰ ਲਹਿਰਾਗਾਗਾ ਦਾ ਘਿਰਾਓ ਕੀਤਾ। ਇਸ ਮੌਕੇ ਜ਼ਿਲਾ ਆਗੂ ਦਰਬਾਰਾ ਸਿੰਘ ਅਤੇ ਬਲਾਕ ਪ੍ਰਧਾਨ  ਧਰਮਿੰਦਰ ਪਿਸੌਰ ਕਿਸਾਨ  ਨੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ ਜਥੇਬੰਦੀ ਵੱਲੋਂ ਐਕਸੀਅਨ  ਦਫ਼ਤਰ  ਅੱਗੇ ਲਾਇਆ ਮੋਰਚਾ  8ਵੇਂ ਦਿਨ ਵੀ ਜਾਰੀ ਹੈ। ਇਸ ਮੌਕੇ  ਲੀਲਾ ਚੋਟੀਆਂ, ਬਹਾਦਰ ਸਿੰਘ ਭੁਟਾਲ,  ਸੂਬਾ ਸੰਗਤਪੁਰਾ, ਮੱਖਣ ਸਿੰਘ, ਮਾਸਟਰ ਗੁਰਚਰਨ ਸਿੰਘ ਖੋਖਰ, ਲਾਭ ਸਿੰਘ ਗੁਰਨੇ  ਨੇ  ਵੀ  ਸੰਬੋਧਨ ਕੀਤਾ।
 ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)–  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ  ਸੱਦੇ ’ਤੇ ਅੱਜ  ਸਥਾਨਕ ਇਕਾਈ ਵੱਲੋਂ ਸੁਨਾਮ ਵਿਖੇ ਐਕਸੀਅਨ ਦਫਤਰ ਦਾ 12 ਤੋਂ 4 ਵਜੇ ਤੱਕ ਘਿਰਾਓ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪਿਛਲੇ ਅੱਠ ਦਿਨਾਂ ਤੋਂ ਕਿਸਾਨ ਕਡ਼ਕਦੀ ਧੁੱਪ ਅਤੇ ਮੀਂਹ ਹਨੇਰੀ ਵਿਚ ਐਕਸੀਅਨ ਦਫਤਰਾਂ ਅੱਗੇ ਬੈਠੇ ਹਨ ਪਰ ਪੰਜਾਬ ਸਰਕਾਰ ਨੇ ਦੁਖੀ ਕਿਸਾਨ ਦੀ ਬਾਂਹ ਤਾਂ ਕੀ ਫਡ਼ਨੀ ਸੀ ਸਗੋਂ ਨਿੱਤ ਦਿਨ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹੀ ਹੈ। ਅੱਜ ਦੇ ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕੀਤੀ। ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਸੰਬੋਧਨ ਕੀਤਾ। ਇਸ ਮੌਕੇ ਰਾਮ ਸ਼ਰਨ ਉਗਰਾਹਾਂ, ਅਜੈਬ ਜਖੇਪਲ, ਮਾਣਕ ਸਿੰਘ ਕਣਕਵਾਲ, ਪਾਲ ਸਿੰਘ ਦੋਲੇਵਾਲਾ, ਗੋਬਿੰਦ ਸਿੰਘ ਚੱਠੇ, ਰਾਮ ਪਾਲ ਸ਼ਰਮਾ, ਗੁਰਭਗਤ ਸ਼ਾਹਪੁਰ ਆਦਿ ਹਾਜ਼ਰ ਸਨ।
 


Related News