ਰਨਵੀਂ ਅਨਾਜ ਮੰਡੀ ''ਚ ਆੜ੍ਹਤੀ ਦੀ ਦੁਕਾਨ ਦੇ ਤਾਲੇ ਤੋੜੇ, ਟੀ. ਵੀ., ਲੈਪਟਾਪ ਤੇ ਹੋਰ ਕੀਮਤੀ ਸਾਮਾਨ ਚੋਰੀ

07/29/2017 5:44:49 PM


ਸੁਲਤਾਨਪੁਰ ਲੋਧੀ(ਜੋਸ਼ੀ)—ਬੀਤੀ ਰਾਤ ਨਵੀਂ ਅਨਾਜ ਮੰਡੀ ਦੇ ਇਕ ਆੜ੍ਹਤੀ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਇਕ ਟੈਲੀਵਿਜ਼ਨ ਤੇ ਲੈਪਟਾਪ ਚੋਰੀ ਕਰਕੇ ਲੈ ਗਏ।

ਮਿਲੀ ਜਾਣਕਾਰੀ ਅਨੁਸਾਰ ਆੜ੍ਹਤੀ ਬਾਠ ਟਰੇਡਿੰਗ ਕੰਪਨੀ ਦੇ ਮਾਲਕ ਸ. ਗੁਰਭੇਜ ਸਿੰਘ ਬਾਠ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ ਆਪਣੀ ਦੁਕਾਨ 'ਤੇ ਗਏ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਅੰਦਰੋਂ ਬੰਦ ਹਨ। ਉਨ੍ਹਾਂ ਨੇ ਨਾਲ ਦੀ ਦੁਕਾਨ 'ਤੇ ਕੰਮ ਕਰਦੇ ਕਾਰੀਗਰਾਂ ਕੋਲੋਂ ਅੰਦਰੋਂ ਕੁੰਡਾ ਖੁਲ੍ਹਵਾਇਆ ਤੇ ਜਦੋਂ ਉਪਰਲੀ ਮੰਜ਼ਿਲ 'ਤੇ ਗਏ ਤਾਂ ਵੇਖਿਆ ਕਿ ਦਰਵਾਜ਼ੇ ਦੇ ਕੁੰਡੇ ਤੇ ਸ਼ੀਸ਼ੇ ਟੁੱਟੇ ਹੋਏ ਸਨ ਤੇ ਟੈਲੀਵਿਜ਼ਨ ਅਲਮਾਰੀ 'ਚ ਨਹੀਂ ਸੀ ਤੇ ਜਦੋਂ ਉਹ ਥੱਲੇ ਆਏ ਤਾਂ ਵੇਖਿਆ ਕਿ ਗੱਲਾ ਖੁੱਲ੍ਹਾ ਸੀ ਤੇ ਅਲਮਾਰੀ ਵੀ ਖੁੱਲ੍ਹੀ ਸੀ, ਜਿਸ 'ਚੋਂ ਲੈਪਟਾਪ ਗਾਇਬ ਸੀ, ਜਿਸ ਦੀ ਸੂਚਨਾ ਉਨ੍ਹਾਂ ਪੁਲਸ ਨੂੰ ਤੁਰੰਤ ਦਿੱਤੀ। ਏ. ਐੱਸ. ਆਈ. ਅਮਰਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਆੜ੍ਹਤੀ ਦਾ ਲਗਭਗ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਤੇ ਸ਼ੱਕ ਦੇ ਤੌਰ 'ਤੇ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।