ਸਿਹਤ ਮੰਤਰੀ ਆਏ ਅਤੇ ਫੋਟੋ ਖਿਚਵਾ ਕੇ ਚਲਦੇ ਬਣੇ

11/21/2017 6:22:27 AM

ਲੁਧਿਆਣਾ(ਹਿਤੇਸ਼)–ਸੂਫੀਆ ਚੌਕ ਕੋਲ ਸਥਿਤ ਫੈਕਟਰੀ 'ਚ ਲੱਗੀ ਅੱਗ ਦੀ ਘਟਨਾ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਣ 'ਤੇ ਸਾਰੀਆਂ ਪਾਰਟੀਆਂ ਦੇ ਨੇਤਾ ਮੌਕੇ 'ਤੇ ਪਹੁੰਚੇ ਪਰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਿੰਨੀ ਤੇਜ਼ੀ ਨਾਲ ਆਏ, ਓਨੀ ਹੀ ਜਲਦਬਾਜ਼ੀ 'ਚ ਉਥੋਂ ਵਾਪਸ ਵੀ ਮੁੜ ਗਏ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਫੋਟੋ ਖਿਚਵਾਉਣ ਆਏ ਸਨ।  ਉਨ੍ਹਾਂ ਕਿਹਾ ਕਿ ਉਹ ਇਕ ਸਮਾਰੋਹ 'ਚ ਹਿੱਸਾ ਲੈਣ ਲਈ ਮਹਾਨਗਰ 'ਚ ਆਏ ਹੋਏ ਸਨ ਅਤੇ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਥੇ ਪਹੁੰਚ ਗਏ, ਜਿੱਥੇ ਅਫਸਰਾਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸਾਰੀ ਸਥਿਤੀ ਠੀਕ ਹੋਣ ਦੇ ਬਾਅਦ ਹੀ ਕੋਈ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੰਸਦ ਰਵਨੀਤ ਬਿੱਟੂ, ਵਿਧਾਇਕ ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸਿਮਰਜੀਤ ਬੈਂਸ, ਸਾਬਕਾ ਮੰਤਰੀ ਸਤਪਾਲ ਗੋਸਾਈਂ, ਸਾਬਕਾ ਮੇਹਰ ਹਰਚਰਨ ਸਿੰਘ ਗੋਹਲਵੜੀਆ, ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਗੋਗੀ, ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹਰਭਜਨ ਡੰਗ, ਜ਼ਿਲਾ ਪ੍ਰਧਾਨ ਰਵਿੰਦਰ ਅਰੋੜਾ, ਗੁਰਦੇਸ਼ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਗੁਰਦੀਪ ਨੀਟੂ, ਆਰ. ਡੀ. ਸ਼ਰਮਾ, ਰਾਜੀਵ ਰਾਜਾ, ਅਕਾਲੀ ਦਲ ਦੇ ਵਿਜੇ ਦਾਨਵ, ਕਾਕਾ ਸੂਦ ਵੀ ਮੌਕੇ 'ਤੇ ਪਹੁੰਚ ਗਏ।