ਪੰਜਾਬ ''ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਘਾਟ, 50 ਫ਼ੀਸਦੀ ਅਹੁਦੇ ਖ਼ਾਲੀ

06/16/2023 1:36:51 PM

ਚੰਡੀਗੜ੍ਹ : ਪੰਜਾਬ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀ. ਪੀ. ਈ. ਓ.) ਦੇ ਕਰੀਬ 50 ਫ਼ੀਸਦੀ ਅਹੁਦੇ ਖ਼ਾਲੀ ਪਏ ਹੋਏ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ 'ਚ 228 ਸਿੱਖਿਆ ਬਲਾਕ ਹਨ ਅਤੇ ਇਨ੍ਹਾਂ 'ਚੋਂ 111 ਅਹੁਦੇ ਖ਼ਾਲੀ ਪਏ ਹਨ।

ਰੋਪੜ 'ਚ ਸਭ ਤੋਂ ਜ਼ਿਆਦਾ ਬੀ. ਪੀ. ਈ. ਓ. ਦੇ 10 ਅਹੁਦੇ ਖ਼ਾਲੀ ਪਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ 'ਚ 21 'ਚੋਂ 18, ਅੰਮ੍ਰਿਤਸਰ 'ਚ 15 'ਚੋਂ 14, ਲੁਧਿਆਣਾ 'ਚ 19 'ਚੋਂ 14, ਐੱਸ. ਬੀ. ਐੱਸ. ਨਗਰ 'ਚ 6 'ਚੋਂ 6 ਅਤੇ ਬਰਨਾਲਾ ਜ਼ਿਲ੍ਹੇ 'ਚ 3 'ਚੋਂ ਇਕ ਅਹੁਦਾ ਖ਼ਾਲੀ ਪਿਆ ਹੈ।

ਬਾਕੀ ਜ਼ਿਲ੍ਹਿਆਂ ਦਾ ਵੀ ਅਜਿਹਾ ਹੀ ਹਾਲ ਹੈ। ਫਰੰਟ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਅਹੁਦਿਆਂ 'ਤੇ ਸਿੱਧੀ ਭਰਤੀ ਕੀਤੀ ਜਾਵੇ। ਫਿਲਹਾਲ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਇਨ੍ਹਾਂ ਅਹੁਦਿਆਂ ਨੂੰ ਭਰਨ ਦੀ ਗੱਲ ਕਹੀ ਗਈ ਹੈ।
 

Babita

This news is Content Editor Babita