ਪ੍ਰੇਮੀ ਨਾਲ ਫੋਨ ’ਤੇ ਗੱਲ ਕਰਨੀ ਪ੍ਰੇਮੀਕਾ ਨੂੰ ਪਈ ਭਾਰੀ, ਉਸੇ ਦੀ ਭੈਣ ਦਾ ਵਿਆਹ ਭਰਾ ਨਾਲ ਕਰਵਾਇਆ

04/04/2021 11:34:32 AM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਮੋਬਾਇਲ ਫੋਨ ’ਤੇ ਪਿਆਰ ਦੀਆਂ ਗੱਲਾਂ ਕਰਨ ਦੀ ਵੱਡੀ ਸਜ਼ਾ ਇਕ ਪ੍ਰੇਮੀ ਜੋੜੇ ਨੂੰ ਉਦੋਂ ਮਿਲੀ ਜਦੋਂ ਪ੍ਰੇਮੀ ਦੀ ਆਪਣੀ 13 ਸਾਲਾ ਨਾਬਾਲਗ ਭੈਣ ਦਾ ਨਿਕਾਹ ਪ੍ਰੇਮਿਕਾ ਦੇ 22 ਸਾਲਾ ਭਰਾ ਨਾਲ ਕਰਵਾਉਣਾ ਪਿਆ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸਵੈਤ ਇਲਾਕੇ ਦੇ ਪਿੰਡ ਰਮਿਤ ’ਚ ਰਹਿੰਦੇ ਇਕ ਵਿਅਕਤੀ ਨੇ ਬੀਤੇ ਦਿਨੀਂ ਆਪਣੀ 20 ਸਾਲਾ ਕੁੜੀ ਰਿਸ਼ਮ ਨੂੰ ਕਿਸੇ ਮੁੰਡੇ ਨਾਲ ਮੋਬਾਇਲ ’ਤੇ ਗੱਲ ਕਰਦੇ ਹੋਏ ਮੌਕੇ ਤੋਂ ਫੜ ਲਿਆ। ਕੁੜੀ ਜਿਸ ਨੌਜਵਾਨ ਨਾਲ ਗੱਲ ਕਰ ਰਹੀ ਸੀ, ਉਹ ਉਸੇ  ਦੇ ਪਿੰਡ ਦਾ ਹੀ ਰਹਿਣ ਵਾਲਾ ਨੌਜਵਾਨ ਹਬੀਬ-ਉਲ-ਨਬੀ ਸੀ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)

ਰਿਸ਼ਮ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪਿੰਡ ਦੇ ਪ੍ਰਮੁੱਖ ਲੋਕਾਂ ਨੂੰ ਕਰ ਦਿੱਤਾ, ਜਿਸ ’ਤੇ ਪਿੰਡ ਵਿਚ ਜਿਗਰਾ (ਧਾਰਮਿਕ ਪੰਚਾਇਤ) ਧਾਰਮਿਕ ਨੇਤਾ ਫਜ਼ਲ ਨਬੀ ਦੀ ਅਗਵਾਈ ’ਚ ਆਯੋਜਿਤ ਕੀਤੀ ਗਈ। ਜਿਗਰਾ ’ਚ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਪਹਿਲਾਂ ਤਾਂ ਹਬੀਬ-ਉਲ- ਨਬੀ ਦਾ ਨਿਕਾਹ ਰਿਸ਼ਮ ਨਾਲ ਕਰਵਾਇਆ ਗਿਆ ਪਰ ਹਬੀਬ-ਉਲ-ਨਬੀ ਨੂੰ ਸਜ਼ਾ ਦੇ ਰੂਪ ’ਚ ਆਪਣੀ ਹੀ 13 ਸਾਲਾ ਨਾਬਾਲਗ ਭੈਣ ਦਾ ਨਿਕਾਹ ਰਿਸ਼ਮ ਦੇ 20 ਸਾਲਾ ਭਰਾ ਦੇ ਨਾਲ ਕਰ ਕਰਵਾਉਣਾ ਪਿਆ।

ਪੜ੍ਹੋ ਇਹ ਵੀ ਖਬਰ -ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ 

ਜਦ ਪੁਲਸ ਨੂੰ ਇਸ ਨਾਜਾਇਜ਼ ਜਿਗਰਾ ਦਾ ਪਤਾ ਲੱਗਾ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਕੇ ਜਿਗਰਾ ’ਚ ਸ਼ਾਮਲ ਫਜ਼ਲ ਨਬੀ ਸਮੇਤ ਜਰਨੋਸ਼, ਅਬਦੁੱਲ ਰਸ਼ੀਦ, ਸਾਹਿਬ ਜਾਦਾ, ਸ਼ਹਿਜਾਦ ਗੁਲ, ਇਬ੍ਰਾਹੀਮ, ਗੁਲਾਮ ਹਸਨ ਅਤੇ ਰਹਿਮਤ ਅਲੀ ਨੂੰ ਹਿਰਾਸਤ ’ਚ ਲੈ ਲਿਆ।

ਪੜ੍ਹੋ ਇਹ ਵੀ ਖਬਰ - CBSE ਲਈ ਸਿਰਦਰਦ ਬਣਿਆ ਸੋਸ਼ਲ ਮੀਡੀਆ! ਫਿਰ ਵਾਇਰਲ ਹੋਈ ‘ਫਰਜ਼ੀ ਡੇਟਸ਼ੀਟ’

rajwinder kaur

This news is Content Editor rajwinder kaur