ਪਟਿਆਲਾ ਵਿਖੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਸਹੁਰਿਆਂ ਬਾਰੇ ਕੀਤੇ ਵੱਡੇ ਖ਼ੁਲਾਸੇ

04/15/2022 7:07:41 PM

ਪਟਿਆਲਾ (ਕੰਵਲਜੀਤ ਕੰਬੋਜ)- ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਿੱਚ ਰਹਿਣ ਵਾਲੇ ਸਿਮਰਨਜੀਤ ਸਿੰਘ ਦੁਆ ਨਾਮ ਦੇ ਨੌਜਵਾਨ ਵੱਲੋਂ ਸਹੁਰਾ ਪਰਿਵਾਰ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਨੇ ਘਰ ਵਿਚੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਬਰਾਮਦ ਹੋਏ ਸੁਸਾਈਡ ਨੋਟ ਵਿਚ ਸਿਮਰਨਜੀਤ ਸਿੰਘ ਨੇ ਸਹੁਰੇ ਪਰਿਵਰਾ ਬਾਰੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ:ਕਪੂਰਥਲਾ ਥਾਣਾ ਸਿਟੀ ਕੰਪਲੈਕਸ 'ਚ ਨੌਜਵਾਨ ਨੇ ਖ਼ੁਦ ਨੂੰ ਲਗਾਈ ਅੱਗ, ਅੰਮ੍ਰਿਤਸਰ ਰੈਫਰ

ਸੁਸਾਈਡ ਨੋਟ ਵਿਚ ਸਿਮਰਨਜੀਤ ਸਿੰਘ ਨੇ ਸਾਫ਼ ਤੌਰ 'ਤੇ ਲਿਖਿਆ ਕਿ ਕੁਝ ਸਮੇਂ ਪਹਿਲਾਂ ਮੇਰੇ ਪਿਤਾ ਜੀ ਗੁਜ਼ਰ ਗਏ ਹਨ ਅਤੇ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਸਹੁਰਾ ਪਰਿਵਾਰ ਵੱਲੋਂ ਮੇਰੇ ਘਰ ਵਿੱਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ ਅਤੇ ਉਹ ਹੁਣ ਮੇਰੀ ਜਾਇਦਾਦ ਅਤੇ ਮੇਰੀ ਨਕਦੀ ਲੈਣ  ਦੀ ਵੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੋਤਵਾਲੀ ਥਾਣਾ ਦੇ ਵਿਚ ਵੀ ਕਈ ਮੁਕੱਦਮੇ ਝੂਠੇ ਦਰਜ ਕਰਵਾਏ ਹਨ ਅਤੇ ਮੈਨੂੰ ਆਈ. ਜੀ. ਪਟਿਆਲਾ ਦੀ ਵੀ ਧਮਕੀ ਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਮੇਰੀ ਘਰਵਾਲੀ ਨੂੰ ਵੀ ਆਪਣੀਆਂ ਗੱਲਾਂ ਦੇ ਵਿਚ ਲਗਾ ਲਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ

ਅੱਗੇ ਲਿਖਦੇ ਉਸ ਨੇ ਦੱਸਿਆ ਕਿ ਮੇਰੀ 'ਲਵ ਮੈਰਿਜ' ਹੋਈ ਸੀ। ਮੇਰੀ ਘਰਵਾਲੀ ਦੇ ਪੇਟ ਦੇ ਵਿੱਚ ਮੇਰਾ ਬੱਚਾ ਹੈ ਅਤੇ ਮੈਂ ਆਪਣੀ ਘਰਵਾਲੀ ਅਤੇ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦਾ। ਮੇਰਾ ਸਹੁਰਾ ਪਰਿਵਾਰ ਉਨ੍ਹਾਂ ਨੂੰ ਆਪਣੇ ਕੋਲ ਲੈ ਗਿਆ ਹੈ ਅਤੇ ਹੁਣ ਮੇਰਾ ਸਹੁਰਾ ਪਰਿਵਾਰ ਮੇਰੇ ਤੋਂ 70 ਲੱਖ ਦੀ ਡਿਮਾਂਡ ਕਰ ਰਿਹਾ ਹੈ। ਇਸ ਕਰਕੇ ਮੈਂ ਅੱਜ ਇਸ ਕਦਮ 'ਤੇ ਪਹੁੰਚਿਆ ਹਾਂ ਕਿ ਮੇਰੇ ਕੋਲ ਕੋਈ ਹੋਰ ਰਸਤਾ ਨਹੀ ਹੈ। ਇਸ ਕਰਕੇ ਮੈਂ ਅੱਜ ਸੁਸਾਈਡ ਕਰ ਰਿਹਾ ਹਾਂ, ਜਿਸ ਦੇ ਜ਼ਿੰਮੇਵਾਰ ਮੇਰਾ ਸਹੁਰਾ ਅਤੇ ਮੇਰੀ ਸੱਸ ਹੈ। 

ਮ੍ਰਿਤਕ ਨੌਜਵਾਨ ਸਿਮਰਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਖਿਆ ਕਿ ਸਾਡੇ ਮੁੰਡੇ ਦੀ ਮੌਤ ਦੇ ਜ਼ਿੰਮੇਵਾਰ ਉਸ ਦੇ ਸਹੁਰੇ ਪਰਿਵਾਰ ਵਾਲੇ ਹਨ ਜੋਕਿ ਉਸ ਨੂੰ ਸਮੇਂ-ਸਮੇਂ 'ਤੇ ਧਮਕੀਆਂ ਦਿੰਦੇ ਸਨ ਅਤੇ ਉਸ ਉੱਪਰ ਝੂਠੇ ਪਰਚੇ ਦਰਜ ਕਰਵਾ ਰਹੇ ਸਨ। ਸਾਡੀ ਮੰਗ ਹੈ ਕਿ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਦੂਜੇ ਪਾਸੇ ਤ੍ਰਿਪੜੀ ਥਾਣਾ ਦੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ: ‘ਆਪ’ ਦੀ 300 ਯੂਨਿਟ ਬਿਜਲੀ ਫ੍ਰੀ ਯੋਜਨਾ ਨਾਲ ਸਰਕਾਰ 'ਤੇ ਪਵੇਗਾ 5 ਹਜ਼ਾਰ ਕਰੋੜ ਦਾ ਵਾਧੂ ਬੋਝ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri