ਜਾਡਲਾ ਨੌਜਵਾਨ ਖੁਦਕੁਸ਼ੀ ਦੇ ਮਾਮਲੇ 'ਚ ਆਇਆ ਨਵਾਂ ਮੋੜ, ਚੌਕੀ ਇੰਚਾਰਜ 'ਤੇ ਪਰਿਵਾਰ ਨੇ ਲਗਾਏ ਇਹ ਗੰਭੀਰ ਦੋਸ਼

09/20/2017 7:07:09 PM

ਨਵਾਂਸ਼ਹਿਰ(ਮਨੋਰੰਜਨ)— ਪਿਛਲੇ ਦਿਨੀਂ ਪਿੰਡ ਜਾਡਲਾ ਵਿੱਚ ਇਕ ਮੁਟਿਆਰ ਵੱਲੋਂ ਛੇੜਖਾਨੀ ਨੂੰ ਲੈ ਕੇ ਦਿੱਤੀ ਗਈ ਸ਼ਿਕਾਇਤ 'ਤੇ ਹੋਈ ਫਸੀਅਤ ਤੋਂ ਦੁਖੀ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨੇ ਦੇ ਮਾਮਲੇ 'ਚ ਬੁਧਵਾਰ ਨੂੰ ਉਸ ਸਮੇਂ ਨਵਾ ਮੋੜ ਦੇਖਣ ਨੂੰ ਮਿਲਿਆ ਜਦੋਂ ਮ੍ਰਿਤਕ ਦੇ ਪਰਿਵਾਰ ਵੱਲੋਂ ਜਾਡਲਾ ਚੌਕੀ ਦੇ ਇੰਚਾਰਜ 'ਤੇ ਨੌਜਵਾਨ ਨੂੰ ਲਗਾਤਾਰ ਪਰੇਸ਼ਾਨ ਕਰਨੇ ਦੇ ਦੋਸ਼ ਲਗਾਏ ਗਏ। ਉਨ੍ਹਾਂ ਨੇ ਚੌਕੀ ਇੰਚਾਰਜ 'ਤੇ ਦੋਸ਼ ਲਗਾਉਂਦੇ ਹੋਏ ਉਸ 'ਤੇ ਮਾਮਲਾ ਦਰਜ ਕਰਨ ਲਈ ਐੱਸ. ਐੱਸ. ਪੀ ਸਤਿੰਦਰ ਸਿੰਘ ਦੇ ਸਾਹਮਣੇ ਪੇਸ਼ ਹੋ ਕੇ ਗੁਹਾਰ ਲਗਾਈ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦਾ ਜ਼ਿੰਮੇਵਾਰੀ ਐੱਸ. ਪੀ. ਡੀ. ਨੂੰ ਸੌਂਪ ਦਿੱਤੀ। 
ਜ਼ਿਕਰਯੋਗ ਹੈ ਕਿ ਜਾਡਲਾ ਦੇ ਇਕ ਨੌਜਵਾਨ ਧਰਮਵੀਰ ਦੇ ਖਿਲਾਫ ਇਕ ਮੁਟਿਆਰ ਦੇ ਵੱਲੋਂ ਕਥਿਤ ਛੇੜਛਾੜ ਕਰਨੇ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ। ਮ੍ਰਿਤਕ ਦੇ ਭਰਾ ਦਵਿੰਦਰ ਕੁਮਾਰ ਨੇ ਐੱਸ. ਐੱਸ. ਪੀ. ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ 15 ਸਤੰਬਰ ਨੂੰ ਉਸ ਦੇ ਭਰਾ ਦੇ ਨਾਲ ਕੁਝ ਲੋਕਾ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਸ ਦੇ ਬਾਅਦ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਸੀ ਪਰ ਪੁਲਸ ਦੇ ਵੱਲੋਂ ਉਸ ਸਮੇਂ ਬਣਦੀ ਕਾਰਵਾਈ ਨਹੀਂ ਕੀਤੀ ਗਈ। ਉਲਟਾ ਉਸ ਦੇ ਭਰਾ ਨੂੰ ਹਸਪਤਾਲ ਤੋਂ ਛੁੱਟੀ ਦੇ ਬਾਅਦ ਪੁਲਸ ਨੇ ਉਸ ਨੂੰ ਚੌਕੀ ਬੁਲਾਇਆ। ਦਵਿੰਦਰ ਕੁਮਾਰ ਦਾ ਦੋਸ਼ ਹੈ ਕਿ ਪੁਲਸ ਉਸ ਦੇ ਭਰਾ 'ਤੇ ਕਥਿਤ ਤੌਰ 'ਤੇ ਲੜਕੀ ਨੂੰ ਪਰੇਸ਼ਾਨ ਦਾ ਦਬਾਅ ਪਾ ਰਹੀ ਹੈ। ਦਵਿੰਦਰ ਦਾ ਦੋਸ਼ ਹੈ ਕਿ ਇਸ ਕਥਿਤ 'ਤੇ ਝੂਠੀ ਸ਼ਿਕਾਇਤ ਦੇ ਚੱਲਦੇ ਉਸ ਦੇ ਭਰਾ ਧਰਮਵੀਰ ਨੇ ਰਾਤ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। 
ਦਵਿੰਦਰ ਦਾ ਕਹਿਣਾ ਹੈ ਕਿ ਜੇਕਰ ਪੁਲਸ ਕਰਮਚਾਰੀ ਸਮੇਂ 'ਤੇ ਕਾਰਵਾਈ ਕਰਦੇ ਤਾਂ ਉਸ ਦਾ ਭਰਾ ਸ਼ਾਇਦ ਖੁਦਕੁਸ਼ੀ ਨਾ ਕਰਦਾ। ਦਵਿੰਦਰ ਨੇ ਐੱਸ. ਐੱਸ. ਪੀ. ਨੂੰ ਇਹ ਵੀ ਗੁਹਾਰ ਲਗਾਈ ਕਿ ਮਾਮਲੇ ਵਿੱਚ ਨਾਮਜ਼ਦ ਸਾਰੇ ਦੋਸ਼ੀ ਪੁਲਸ ਗ੍ਰਿਫਤ ਤੋਂ ਦੂਰ ਹਨ। ਉਨ੍ਹਾਂ ਨੇ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਦੇ ਇਲਾਵਾ ਦੋਸ਼ੀ ਏ. ਐੱਸ. ਆਈ. ਦੇ ਖਿਲਾਫ ਵੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਮੰਗ ਪੱਤਰ ਦੇਣ ਵਾਲਿਆਂ 'ਚ ਰਣਜੀਤ ਸੱਜਣ, ਬਲਵੀਰ ਚੰਦ, ਧਰਮਪਾਲ, ਰਮੇਸ਼ ਕੁਮਾਰ, ਚੇਤਨ, ਹਰਪਾਲ ਸਿੰਘ ਆਦਿ ਮੌਜੂਦ ਰਹੇ।