ਨਵਾਂਸ਼ਹਿਰ: ਪੈਸਿਆਂ ਖ਼ਾਤਿਰ ਖ਼ੂਨ ਹੋਇਆ ਚਿੱਟਾ, ਚਾਚੇ ਨੇ ਭਤੀਜੇ ਨੂੰ ਦਿੱਤੀ ਦਰਦਨਾਕ ਮੌਤ

11/07/2021 12:31:05 PM

ਨਵਾਂਸ਼ਹਿਰ (ਤ੍ਰਿਪਾਠੀ)- ਉਧਾਰ ਦਿੱਤੀ ਗਈ ਰਕਮ ਵਾਪਸ ਮੰਗਣ ਨੂੰ ਲੈ ਕੇ ਹੋਏ ਝਗੜੇ ਵਿਚ ਕਲਤ ਕੀਤੇ ਗਏ ਨੌਜਵਾਨ ਦੇ ਚਾਚੇ ਨੂੰ ਪੁਲਸ ਨੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਰਿਲੀਜ਼ ਵਿਚ ਦਿੱਤੀ ਜਾਣਕਾਰੀ ਵਿਚ ਡੀ. ਐੱਸ. ਪੀ. (ਡੀ.) ਸੁਰਿੰਦਰ ਚਾਂਦ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਵੀ ਕੁਮਾਰ ਪੁੱਤਰ ਜਗਨਨਾਥ ਪਾਸਵਾਲ ਵਾਸੀ ਮਲੇਗੀਆ ਥਾਣਾ ਮਧੂਬਨ ਜ਼ਿਲ੍ਹਾ ਮਧੂਬਨ ਬਿਹਾਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਚਚੇਰਾ ਭਰਾ ਦੀਪਕ ਪੁੱਤਰ ਬੈਜਨਾਥ ਬਲਾਚੌਰ ਸਬ ਡਿਵੀਜ਼ਨ ਦੇ ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਰੱਤੇਵਾਲ ਸਥਿਤ ਗਊਸ਼ਾਲਾ ਵਿਖੇ ਪਿਛਲੇ 3 ਮਹੀਨਿਆਂ ਤੋਂ ਕੰਮ ਕਰਦੇ ਸਨ।

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਉਸ ਨੇ ਦੱਸਿਆ ਕਿ ਉਸ ਦਾ ਚਾਚਾ ਬੈਜਨਾਥ ਵੀ ਉਸੇ ਥਾਂ ’ਤੇ ਕੰਮ ਕਰਦਾ ਹੈ। ਕੁਝ ਦਿਨ ਪਹਿਲਾ ਉਸ ਦਾ ਭਰਾ ਰਵੀਨ ਕੁਮਾਰ (20) ਅਤੇ ਪਿੰਡ ਦੇ 2 ਲੜਕੇ ਵੀ ਉਨ੍ਹਾਂ ਕੋਲ ਕੰਮ ਕਰਨ ਲਈ ਆਏ ਸਨ। ਉਸ ਨੇ ਦੱਸਿਆ ਕਿ 2 ਥਾਵਾਂ ’ਤੇ ਚੱਲਣ ਵਾਲੀਆਂ ਗਊਸ਼ਾਲਾਵਾਂ ਵਿਚ ਇਕ ਜੰਗਲ ਵਿਖੇ ਸਥਿਤ ਹੈ, ਜਦਕਿ ਦੂਸਰੀ ਪਿੰਡ ਰੱਤੇਵਾਲ ਵਿਖੇ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਉਹ ਪਿੰਡ ਰੱਤੇਵਾਲ ਵਾਲੀ ਗਊਸ਼ਾਲਾ ਵਿਖੇ ਆਏ ਹੋਏ ਸਨ, ਜਿੱਥੇ ਸ਼ਾਮ ਕਰੀਬ ਸਾਢੇ ਤਿੰਨ ਵਜੇ ਉਹ ਜੰਗਲ ਵਿਖੇ ਸਥਿਤ ਗਊਸ਼ਾਲਾ ਵਿਖੇ ਚਲਿਆ ਗਿਆ ਸੀ, ਜਦਕਿ ਉਸ ਦਾ ਭਰਾ ਰਵੀਨ ਆਪਣੇ ਚਾਚਾ ਬੈਜਨਾਥ ਕੋਲ ਹੀ ਰੁੱਕ ਗਿਆ ਸੀ।

ਸਵੇਰੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਚਾਚਾ ਬੈਜਨਾਥ ਜਿਸ ਨੇ ਭਾਈ ਦੇ ਵਿਆਹ ’ਤੇ 45 ਹਜ਼ਾਰ ਰੁਪਏ ਉਧਾਰ ਦਿੱਤੇ ਸਨ, ਜਿਸ ਵਿਚੋਂ 20 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਸਨ ਪਰ ਬਾਕੀ ਰਕਮ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਚਾਚਾ ਅਤੇ ਉਸ ਦੇ ਭਰਾ ਵਿਚ ਅਕਸਰ ਝਗੜਾ ਹੋ ਜਾਂਦਾ ਸੀ ਅਤੇ ਬੀਤੀ ਰਾਤ ਵਿਚ ਉਸੇ ਰਕਮ ਨੂੰ ਲੈ ਕੇ ਹੋਏ ਝਗੜੇ ਵਿਚ ਉਸ ਦੇ ਚਾਚਾ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਪੁਲਸ ਅਫ਼ਸਰਾਂ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਕੰਵਰਦੀਪ ਕੌਰ ਵੱਲੋਂ ਵੱਖ-ਵੱਖ ਪੁਲਸ ਅਫ਼ਸਰਾਂ ਦੀਆਂ ਟੀਮਾਂ ਦਾ ਗਠਨ ਕਰਕੇ ਕਾਤਲ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮਹਿਜ 12 ਘੰਟਿਆਂ ’ਚ ਹੀ ਪੁਲਸ ਨੇ ਦੋਸ਼ੀ ਬੈਜਨਾਥ ਪੁੱਤਰ ਲੇਟ ਨੱਥੂ ਪਾਸਵਾਨ ਮੂਲ ਵਾਸੀ ਮਲਗੀਆ ਜ਼ਿਲ੍ਹਾ ਮਧੂਬਨ (ਬਿਹਾਰ) ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਕਾਠਗੜ੍ਹ, ਸੀ. ਆਈ. ਏ. ਇੰਚਾਰਜ ਰਾਜੀਵ ਕੁਮਾਰ ਤੋਂ ਇਲਾਵਾ ਪੁਲਸ ਟੀਮ ਦੇ ਮੈਂਬਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri