ਜਲੰਧਰ: ਕਤਲ ਕੀਤੇ ਨਾਬਾਲਗ ਮੁੰਡੇ ਦੇ ਕੇਸ 'ਚ ਹੈਰਾਨੀਜਨਕ ਖ਼ੁਲਾਸਾ, ਚਾਚੇ ਨੇ ਦਿੱਤੀ ਸੀ ਭਤੀਜੇ ਦੀ ਸੁਪਾਰੀ

09/13/2021 7:28:55 PM

ਜਲੰਧਰ (ਮਹੇਸ਼)-ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਅਧੀਨ ਪੈਦੇ ਏਰੀਏ ਪਤਾਰਾ ਗੇਟ (ਰਾਮਾ ਮੰਡੀ ਹੁਸ਼ਿਆਰਪੁਰ ਰੋਡ) ਦੇ ਕੋਲ 16-17 ਸਾਲ ਦੇ ਰਾਹੁਲ ਨਾ ਦੇ ਨੌਜਵਾਨ ਦੀ ਕੀਤੀ ਗਈ ਹੱਤਿਆ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਨੇ ਹੱਥ ਸਫ਼ਲਤਾ ਲੱਗ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਪਹਿਲੂਆਂ ’ਤੇ ਕੰਮ ਕਰ ਰਹੀ ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਇਸ ਬਲਾਇੰਡ ਮਰਡਰ ਕੇਸ ਨੂੰ ਸਿਰਫ਼ 24 ਘੰਟਿਆਂ ’ਚ ਸਫ਼ਲ ਕਰ ’ਚ ਟ੍ਰੇਸ ਕਰਨ ’ਚ ਸਫਲ ਹੋ ਗਈਆਂ ਹਨ। 

ਇਹ ਵੀ ਪੜ੍ਹੋ: ਕੈਪਟਨ ਦੀ ਕਿਸਾਨਾਂ ਨੂੰ ਅਪੀਲ, ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੋ ਸਗੋਂ ਦਿੱਲੀ ਜਾ ਕੇ ਲੜੋ ਲੜਾਈ

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਕੁਲ 6 ਲੋਕਾਂ ਨੇ ਦਿੱਤਾ, ਜਿਸ ’ਚ 3 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਕਿ ਪਰਿਵਾਰਕ ਰੰਜਿਸ਼ ਕਾਰਨ ਰਾਹੁਲ ਦੇ ਆਪਣੇ ਹੀ ਚਾਚੇ ਨੇ ਹੀ ਉਸ ਨੂੰ ਜਾਨ ਤੋਂ ਮਾਰਨ ਦੀ ਸੁਪਾਰੀ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀ ਸੀ। ਵਿਸਥਾਰ ’ਚ ਇਸ ਵਾਰਦਾਤ ਦਾ ਖੁਲਾਸਾ ਸੋਮਵਾਰ ਨੂੰ ਸ਼ਹਿਰ ਦੇ ਨਵੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਪ੍ਰੈੱਸ ਕਾਨਫਰੰਸ ’ਚ ਕਰ ਸਕਦੇ ਹਨ। ਇਹ ਵੀ ਸੂਚਨਾ ਮਿਲੀ ਹੈ ਕਿ ਸ਼ਨਵਾਰ ਨੂੰ ਵਾਰਦਾਤ ਵਾਲੇ ਦਿਨ ਪੁਲਸ ਨੇ ਮ੍ਰਿਤਕ ਰਾਹੁਲ ਕੁਮਾਰ ਪੁਤਰ ਸੁਖਦੇਵ ਲਾਲ ਨਿਵਾਸੀ ਹਰਦਿਆਲ ਨਗਰ ਲੰਮਾ ਪਿੰਡ ਚੌਕ ਦੇ ਚਾਚਾ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਉੱਠਾਇਆ ਸੀ। ਲਗਾਤਾਰ ਜਾਰੀ ਰਹੀ ਜਾਂਚ ’ਚ ਪੁਲਸ ਇਸ ਵਾਰਦਾਤ ਨੂੰ ਟ੍ਰੇਸ ਕਰਨ ’ਚ ਕਾਮਜਾਬ ਹੋ ਗਈ। 

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੱਖੀ ਗੱਡੀ ਦੀ ਡਿਮਾਂਡ ਤੇ ਮੰਗੀਆਂ ਸਨ ਸੋਨੇ ਦੀਆਂ ਅੰਗੂਠੀਆਂ, ਹੁਣ 3 ਸਾਲ ਬਾਅਦ ਮੰਗੇਤਰ 'ਤੇ ਹੋਈ ਇਹ ਕਾਰਵਾਈ

ਪੁਲਸ ਨੇ ਸ਼ਨੀਵਾਰ ਨੂੰ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਸੀ ਅਤੇ ਫਰਾਰ ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 302 ਤਹਿਤ ਥਾਣਾ ਰਾਮ ਮੰਡੀ ’ਚ ਐੱਫ. ਆਈ. ਆ੍ਰ. ਨੰ. 194 ਦਰਜ ਕਰਦੇ ਹੋਏ ਕਿਹਾ ਕਿ ਸੀ ਕਿ ਪੁਲਸ ਐਤਵਾਰ ਨੂੰ ਰਾਹੁਲ ਦਾ ਪੋਸਟਮਾਰਟਮ ਕਰਵਾਏਗੀ ਪਰ ਅੱਜ ਮ੍ਰਿਤਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਪੋਸਟਮਾਰਟਮ ਨਹੀਂ ਕਰਵਾਉਣ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਸ ਪਹਿਲਾਂ ਰਾਹੁਲ ਦੇ ਹੱਤਿਆਰਿਆਂ ਨੂੰ ਗ੍ਰਿਫ਼ਤਾਰ ਕਰੇ, ਫਿਰ ਹੀ ਉਹ ਉਸ ਦਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇਣਗੇ। ਦਕੋਹਾ ਚੌਕੀ ਮੁਖੀ ਗੁਰਵਿੰਦਰ ਸਿੰਘ ਵਿਰਕ ਨੇ ਹੁਣ ਸੋਮਵਾਰ ਨੂੰ ਸਵੇਰੇ ਮ੍ਰਿਤਰ ਰਾਹੁਲ ਦਾ ਪੋਸਟਮਾਰਟਮ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦਲਾਸ਼ ਪਰਿਵਾਰ ਮੈਂਬਰਾਂ ਨੂੰ ਸੌਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਾਂਸ਼ਹਿਰ ਨੂੰ ਕੈਪਟਨ ਵੱਲੋਂ ਤੋਹਫ਼ਾ, ਖੇਤੀਬਾੜੀ ਕਾਲਜ ਦਾ ਰੱਖਿਆ ਨੀਂਹ ਪੱਥਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri