ਬਠਿੰਡਾ ''ਚ ਲੁਧਿਆਣਾ ਦੇ ਨੌਜਵਾਨ ਨੂੰ ਗੋਲੀਆਂ ਨਾਲ ਵਿੰਨ੍ਹਿਆ (ਵੀਡੀਓ)

07/19/2018 7:28:02 PM

ਬਠਿੰਡਾ (ਮੁਨੀਸ਼)— ਬਠਿੰਡਾ 'ਚ ਮਲੋਟ ਨੇੜੇ ਫਲਾਈਓਵਰ ਤੋਂ ਗੋਲੀਆਂ ਨਾਲ ਵਿੰਨ੍ਹੀ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਰਾਹਗੀਰਾਂ ਨੇ ਰਿੰਗਰੋਡ 'ਤੇ ਲਾਸ਼ ਨੂੰ ਪਈ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਸਿਰ 'ਚ ਗੋਲੀ ਲੱਗਣ ਕਰਕੇ ਹੋਈ ਹੈ।

ਘਟਨਾ ਸਥਾਨ ਤੋਂ ਪੁਲਸ ਨੇ ਇਕ ਗੋਲੀ ਵੀ ਬਰਾਮਦ ਕੀਤੀ ਹੈ। ਸ਼ੁਰੂਆਤੀ ਜਾਂਚ 'ਚ ਮਾਮਲਾ ਕਤਲ ਦਾ ਨਜ਼ਰ ਆ ਰਿਹਾ ਹੈ। ਨੌਜਵਾਨ ਦੀ ਪਛਾਣ ਉਸ ਦੇ ਆਧਾਰ ਕਾਰਡ ਜ਼ਰੀਏ ਕੀਤੀ ਗਈ, ਜਿੱਥੇ ਲੁਧਿਆਣਾ ਦਾ ਪਤਾ ਸੀ।


ਫਿਲਹਾਲ ਘਟਨਾ ਸਥਾਨ ਤੋਂ ਪੁਲਸ ਨੂੰ ਕੋਈ ਅਜਿਹਾ ਸਬੂਤ ਨਹੀਂ ਮਿਲ ਸਕਿਆ ਹੈ, ਜਿਸ ਨਾਲ ਵਾਰਦਾਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।