UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ

12/24/2020 11:00:38 PM

ਜਲੰਧਰ— ਦਿੱਲੀ ਦੀਆਂ ਸਰਹੱਦਾਂ ’ਤੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ 26 ਨਵੰਬਰ 2020 ਤੋਂ ਜਾਰੀ ਹੋਇਆ ਕਿਸਾਨ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਸਮਰਥਨ ’ਚ ਕਈ ਸੂਬਿਆਂ ’ਚ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਨੂੰ ਜਿੱਥੇ ਸਿਆਸੀ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ, ਉਥੇ ਹੀ ਪਾਲੀਵੁੱਡ ਗਾਇਕ ਵੀ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੇ ਹੌਂਸਲੇ ਵਧਾਉਂਦੇ ਹੋਏ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ।

ਇਸ ਦੌਰਾਨ ਕਈ ਮਿਸਾਲਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ, ਜਿਸ ਦੀਆਂ ਤਰੀਫਾਂ ਚਾਰੋ-ਪਾਸੇ ਹੋ ਰਹੀਆਂ ਹਨ। ਕਿਸਾਨਾਂ ਦਾ ਹੌਂਸਲਾ ਵਧਾਉਂਦੇ ਹੋਏ ਜਲੰਧਰ ਦੇ ਨੌਜਵਾਨ ਨੇ ਵੀ ਆਪਣਾ ਵਿਆਹ ਤੱਕ ਰੱਦ ਕਰਕੇ ਕਿਸਾਨੀ ਧਰਨੇ ’ਚ ਸ਼ਾਮਲ ਹੋਣ ਨੂੰ ਮੁੱਖ ਤਰਜੀਹ ਦਿੱਤੀ ਹੈ। ਕਿਸਾਨੀ ਅੰਦੋਲਨ ਦਾ ਰੰਗ ਕੁਝ ਇਸ ਤਰ੍ਹਾਂ ਚੜਿ੍ਹਆ ਕਿ ਮੁੰਡੇ ਨੇ ਆਪਣਾ ਵਿਆਹ ਤੱਕ ਰੱਦ ਕਰ ਦਿੱਤਾ। 

ਇਹ ਵੀ ਪੜ੍ਹੋ : ਮੁਕੇਰੀਆਂ ’ਚ ਦਰਦਨਾਕ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ ਸਣੇ ਪਿਓ ਦੀ ਮੌਤ

ਦਰਅਸਲ ਜਲੰਧਰ ਦੇ ਰਹਿਣ ਵਾਲੇ ਸਤਨਾਮ ਸਿੰਘ ਨੂੰ ਯੂ. ਏ. ਈ. ’ਚੋਂ ਉਸ ਦੀ ਕੰਪਨੀ ਤੋਂ 2 ਸਾਲ ਬਾਅਦ 2 ਮਹੀਨਿਆਂ ਦੀ ਛੁੱਟੀ ਮਿਲੀ ਸੀ। ਉਹ ਭਾਰਤ ਵਿਆਹ ਕਰਨ ਆਉਣ ਵਾਲਾ ਸੀ ਪਰ ਇਥੇ ਆ ਕੇ ਉਸ ਦੀ ਯੋਜਨਾ ਬਦਲ ਗਈ। ਸਤਨਾਮ ਸਿੰਘ ਨੂੰ 29 ਨਵੰਬਰ ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਆਪਣੇ ਘਰ ਪਹੁੰਚਣ ਦੇ ਬਾਅਦ ਪਤਾ ਲੱਗਾ ਕਿ ਉਸ ਦੇ ਵੱਡੇ ਭਰਾ ਅਤੇ ਉਸ ਦੇ ਪਿੰਡ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 29 ਸਾਲਾ ਸਤਨਾਮ ਨੇ ਆਪਣੇ ਮਾਤਾ-ਪਿਤਾ ਨਾਲ ਸਿਰਫ਼ ਦੋ ਦਿਨ ਬਤੀਤ ਕੀਤੇ। ਇਕ ਨਵੀਂ ਮੋਟਰਸਾਈਕਲ ਖ਼ਰੀਦੀ ਅਤੇ ਇਕ ਦੋਸਤ ਨਾਲ ਦਿੱਲੀ-ਹਰਿਆਣਾ ਸਰਹੱਦ ਲਈ ਨਿਕਲ ਪਏ। 

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ 

ਆਬੂਧਾਬੀ ਦੀ ਇਕ ਕੰਪਨੀ ’ਚ ਪਲੰਬਰ ਦੇ ਰੂਪ ’ਚ ਕੰਮ ਕਰਨ ਵਾਲੇ ਸਤਨਾਮ ਦਾ ਕਹਿਣਾ þ ਕਿ ਵਿਆਹ ਟਾਲਿਆ ਜਾ ਸਕਦਾ þ, ਨੌਕਰੀ ਵੀ ਟਾਲੀ ਜਾ ਸਕਦੀ ਹੈ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਛੁੱਟੀ ਦੌਰਾਨ ਵਿਆਹ ਕਰਨ ਲਈ ਕਿਹਾ ਪਰ ਉਸ ਨੇ ਕਿਸਾਨੀ ਅੰਦੋਲਨ ’ਚ ਜਾਣ ਨੂੰ ਤਰਜੀਹ ਦਿੱਤੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਦੀ ਪ੍ਰਦਰਸ਼ਨ ਵਾਲੇ ਸਥਾਨ ’ਤੇ ਕਦੋਂ ਤੱਕ ਰਹਿਣ ਦੀ ਯੋਜਨਾ þ ਤਾਂ ਸਤਨਾਮ ਸਿੰਘ ਨੇ ਕਿਹਾ ਕਿ ਉਹ ਲੜਾਈ ਜਿੱਤਣ ਤੱਕ ਇਥੇ ਹੀ ਰਹੇਗਾ। ਉਸ ਨੇ ਕਿਹਾ ਕਿ ਆਬੂਧਾਬੀ ’ਚ ਨੌਕਰੀ ਕਰਨ ਤੋਂ ਪਹਿਲਾਂ ਉਹ ਇਕ ਕਿਸਾਨ ਸੀ। ਮੈਨੂੰ ਪਹਿਲਾਂ ਆਪਣੇ ਖੇਤਾਂ ਨੂੰ ਬਚਾਉਣ ਦੀ ਲੋੜ ਹੈ। 

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ

ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਹਜ਼ਾਰਾਂ ਕਿਸਾਨ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡੇਰਾ ਲਗਾ ਕੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੰਕਾ þ ਕਿ ਇਸ ਨਾਲ ਕਾਰਪੋਰੇਟ ਨੂੰ ਫਾਇਦਾ ਹੋਵੇਗਾ ਅਤੇ ਪੁਰਾਣੀ ਥੋਕ ਬਾਜ਼ਾਰ ਮੰਡੀ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਖ਼ਤਮ ਹੋ ਜਾਵੇਗੀ। 

ਇਹ ਵੀ ਪੜ੍ਹੋ : ਸ਼ੌਕ ਲਈ ਖ਼ਰੀਦੀ ਜਿਪਸੀ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਬਣੀ ਆਸ਼ੀਆਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri