19 ਸਾਲਾ ਨੌਜਵਾਨ ਦੀ ਸਤਲੁਜ ਦਰਿਆ ''ਚ ਡੁੱਬਣ ਨਾਲ ਹੋਈ ਮੌਤ

03/29/2018 3:32:27 PM

ਰਾਹੋਂ (ਪ੍ਰਭਾਕਰ)— 19 ਸਾਲਾ ਨੌਜਵਾਨ ਦੀ ਸਤਲੁਜ ਦਰਿਆ 'ਚ ਡੁੱਬਣ ਨਾਲ ਮੌਤ ਹੋਣ ਦੀ ਦੁੱਖਦਾਈ ਖਬਰ ਮਿਲੀ ਹੈ। ਥਾਣਾ ਰਾਹੋਂ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਪਾਲ ਸਿੰਘ ਪੁੱਤਰ ਮਹਿੰਦਰ ਸਿੰਘ 19 ਸਾਲਾ ਵਾਸੀ ਮਕਾਨ ਨੰਬਰ 1028, ਗਲੀ ਨੰਬਰ 1, ਨਿਊ ਪ੍ਰੀਤ ਨਗਰ ਟਿੱਬਾ ਰੋਡ ਲੁਧਿਆਣਾ, ਆਪਣੇ ਦੋਸਤ ਚੇਤਨ ਸ਼ਰਮਾ ਨਾਲ ਸਤਲੁਜ ਦਰਿਆ ਮੱਤੇਵਾੜਾ ਰੋਡ ਰਾਹੋਂ 'ਚ ਨਹਾਉਣ ਆਇਆ ਸੀ, ਪਾਣੀ ਦਾ ਵਹਾਅ ਤੇਜ ਹੋਣ ਕਾਰਨ ਕੁਸ਼ਪਾਲ ਸਿੰਘ ਪਾਣੀ 'ਚ ਡੁੱਬ ਗਿਆ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਰਾਹੋਂ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਗੋਤਾਖੋਰਾਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਮੱਤੇਵਾੜਾ ਰੋਡ ਰਾਹੋਂ ਪੁੱਜੇ । ਕਾਫੀ ਮੁਸ਼ੱਕਤ ਕਰਨ ਬਾਅਦ ਗੋਤਾਖੋਰਾਂ ਨੇ ਕੁਸ਼ਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ। ਲਾਸ਼ ਦਾ ਪੋਸਟਪਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਗਈ ਹੈ। ਵਾਰਸਾਂ ਦੇ ਬਿਆਨਾਂ 'ਤੇ ਪੁਲਸ ਦੁਆਰਾ 174 ਦੀ ਕਾਰਵਾਈ ਕੀਤੀ ਗਈ ।