ਛੇਵੀਂ ਜਮਾਤ ਦੇ ਮੁੰਡੇ ਨੇ ਚਾਰ ਸਾਲਾ ਬਾਲੜੀ ਨਾਲ ਕੀਤਾ ਬਲਾਤਕਾਰ

06/21/2019 6:26:56 PM

ਸੰਗਤ ਮੰਡੀ (ਮਨਜੀਤ) : ਬਲਾਕ ਸੰਗਤ ਅਧੀਨ ਪੈਂਦੇ ਇਕ ਪਿੰਡ 'ਚ ਛੇਵੀਂ ਕਲਾਸ 'ਚ ਪੜ੍ਹਦੇ ਨਾਬਾਲਗ ਵੱਲੋਂ ਪਿੰਡ ਦੀ ਹੀ ਚਾਰ ਸਾਲਾ ਬਾਲੜੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੀ ਸਹਾਇਕ ਥਾਣੇਦਾਰ ਬੇਅੰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੀ ਮਾਂ ਨੇ ਪਿੰਡ ਦੇ ਹੀ ਲੜਕੇ ਵਿਰੁੱਧ ਸ਼ਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਬਾਹਰ ਕੰਮ 'ਤੇ ਗਿਆ ਹੋਇਆ ਸੀ, ਉਹ ਆਪਣੀਆਂ ਦੋਵੇਂ ਲੜਕੀਆਂ ਸਮੇਤ ਘਰ 'ਚ ਇਕੱਲੀ ਸੀ। ਉਸ ਨੇ ਦੱਸਿਆ ਕਿ ਉਸ ਦੀ 4 ਸਾਲਾ ਲੜਕੀ ਉਸ ਤੋਂ ਪੁੱਛ ਕੇ ਬਾਹਰ ਖੇਡਣ ਚਲੀ ਗਈ। ਜਦੋਂ ਉਹ ਦੋ ਤਿੰਨ ਘੰਟੇ ਘਰ ਵਾਪਸ ਨਾ ਆਈ ਤਾਂ ਉਹ ਆਪਣੀ ਲੜਕੀ ਨੂੰ ਗੁਆਂਢ 'ਚ ਭਾਲਣ ਚਲੀ ਗਈ। ਜਦੋਂ ਉਸ ਨੇ ਉਕਤ ਲੜਕੇ ਦੇ ਘਰ ਨਜ਼ਦੀਕ ਲੜਕੀ ਨੂੰ ਆਵਾਜ਼ ਮਾਰੀ ਤਾਂ ਬੱਚੀ ਦੇ ਰੋਣ ਦੀ ਆਵਾਜ਼ ਆਈ, ਜਦੋਂ ਉਸ ਨੇ ਘਰ ਜਾ ਕੇ ਵੇਖਿਆ ਤਾਂ ਉਕਤ ਲੜਕਾ ਉਸ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। 

ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਉਕਤ ਲੜਕੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਦੌਰਾਨ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ ਲੜਕਾ ਘਾਬਰ ਗਿਆ ਅਤੇ ਘਰ 'ਚ ਪਈ ਜ਼ਹਿਰੀਲੀ ਸ਼ਪਰੇਅ ਪੀ ਗਿਆ ਜਿਸ ਨੂੰ ਡੱਬਵਾਲੀ ਦੇ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Gurminder Singh

This news is Content Editor Gurminder Singh