ਪੰਜਾਬ ਜੰਮੂ ਸਰਹੱਦ ਬਣੇਗੀ ਮਜ਼ਬੂਤ : ਰਿਜੀਜੂ

12/04/2016 7:14:06 PM

ਗੁਰਦਾਸਪੁਰ : ਬਾਰਡਰ ਪਾਰ ਤੋਂ ਆਉਣ ਵਾਲੇ ਦਹਿਸ਼ਤਗਰਦਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਪੰਜਾਬ ਅਤੇ ਜੰਮੂ ਦੀ ਸਰਹੱਦ ਨੂੰ ਪਹਿਲ ਦੇ ਆਧਾਰ ''ਤੇ ਮਜ਼ਬੂਤ ਕਰਨ ਜਾ ਰਹੀ ਹੈ। ਇਸ ਦਾ ਖੁਲਾਸਾ ਕੇਂਦਰੀ ਰਾਜ ਮੰਤਰੀ ਕਿਰਨ ਰਿਜੀਜੂ ਨੇ ਐਰ. ਐੱਸ. ਐੱਸ. ਆਗੂ ਪ੍ਰਭਾਕਰ ਦੀ ਬਰਸੀ ਮੌਕੇ ਗੁਰਦਾਸਪੁਰ ਪਹੁੰਚਣ ''ਤੇ ਕੀਤਾ। ਰਿਜੀਜੂ ਦਾ ਕਹਿਣਾ ਹੈ ਕਿ 2017 ਤਕ ਇਹ ਪ੍ਰਾਜੈਕਟ ਪੂਰਾ ਕਰ ਲਿਆ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨਾਲ ਲੱਗਦੇ ਬਾਰਡਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵਲੋਂ ਇਜ਼ਰਾਈਲ ਦੀ ਤਰਜ਼ ''ਤੇ ਕੰਕਰੀਟ ਦੀਆਂ ਕੰਧਾਂ ਬਣਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਰਹੱਦ ''ਤੇ ਲਗਭਘ 553 ਕਿਲੋਮੀਟਰ ਦੇ ਦਾਇਰੇ ''ਤੇ ਵਿਸ਼ੇਸ਼ ਉਪਕਰਣ ਵੀ ਲਗਾਏ ਜਾਣਗੇ।

Gurminder Singh

This news is Content Editor Gurminder Singh