ਭਾਰਤ-ਪਾਕਿ ਸਰਹੱਦ ਤੋਂ 12 ਕਰੋੜ ਦੀ ਹੈਰੋਇਨ ਬਰਾਮਦ

12/15/2019 5:56:53 PM

ਫਿਰੋਜ਼ਪੁਰ (ਮਨਦੀਪ, ਕੁਮਾਰ, ਮਲਹੋਤਰਾ) : ਫਿਰੋਜ਼ਪੁਰ ਸੀ. ਆਈ. ਏ . ਸਟਾਫ ਅਤੇ ਬੀ. ਐੱਸ. ਐੱਫ. ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਸਰਚ ਆਪ੍ਰੇਸ਼ਨ ਦੌਰਾਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ 2 ਕਿਲੋ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 12 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। 

ਜਾਣਕਾਰੀ ਦਿੰਦੇ ਡੀ. ਐੱਸ. ਪੀ. ਫਿਰੋਜ਼ਪੁਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ ਅਨੁਸਾਰ ਸੀ. ਆਈ. ਏ. ਸਟਾਫ ਪੁਲਸ ਵੱਲੋਂ ਇਕ ਟੀਮ ਦਾ ਗਠਨ ਕਰਕੇ ਬੀ.ਐੱਸ.ਐੱਫ. ਨਾਲ ਸਾਂਝਾ ਅਪ੍ਰੇਸ਼ਨ ਚਲਾਉਂਦੇ ਬੀ. ਐੱਸ. ਐੱਫ. ਦੀ ਚੈੱਕਪੋਸਟ ਬਸਤੀ ਰਾਮ ਲਾਲ ਦੇ ਕੋਲ ਇਕ ਪਲਾਸਟਿਕ ਦੀ ਬੋਤਲ ਅਤੇ ਦੋ ਪੈਕਟ ਹੈਰੋਇਨ ਦੇ ਭਰੇ ਹੋਏ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਹੈਰੋਇਨ ਦੀ ਡਿਲੀਵਰੀ ਲੈਣ ਵਾਲੇ ਭਾਰਤੀ ਸਮੱਗਲਰਾਂ ਦਾ ਪਤਾ ਲਾਇਆ ਜਾ ਰਿਹਾ ਹੈ।

Gurminder Singh

This news is Content Editor Gurminder Singh