ਕਿਤਾਬਾਂ ਦੇ ਰੇਟ ਨੂੰ ਲੈ ਕੇ ਜ਼ੀਰਾ ਨੇ ਲਿਖਿਆ ਸਿੱਖਿਆ ਮੰਤਰੀ ਨੂੰ ਪੱਤਰ

04/10/2020 5:39:58 PM

ਜਲੰਧਰ: ਕਰਫਿਊ ਦੇ ਕਾਰਨ ਜਿੱਥੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਸਕੂਲਾਂ ਵਲੋਂ ਮਾਪਿਆਂ ਨੂੰ ਬੱਚਿਆਂ ਦੀਆਂ ਕਿਤਾਬਾਂ ਖਰੀਦਣ ਨੂੰ ਲੈ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਈ ਅਜਿਹੇ ਸਕੂਲ ਹਨ ਜੋ ਬੱਚਿਆਂ ਨੂੰ ਇਕ ਹੀ ਬੁੱਕ ਸੈਂਟਰ ਤੋਂ ਕਿਤਾਬਾਂ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। ਜੋ ਕਿ ਇਨ੍ਹਾਂ ਕਿਤਾਬਾਂ ਦਾ ਮਰਜ਼ੀ ਦਾ ਮੁੱਲ ਤੈਅ ਕਰਦੇ ਹਨ। ਇਸ ਸਬੰਧੀ ਜ਼ੀਰਾ ਹਲਕੇ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਿੱਖਿਆ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਇਕ ਹੀ ਨਿਰਧਾਰਿਤ ਬੁੱਕ ਸੈਂਟਰ ਤੋਂ ਹੀ ਖਰੀਦਣ ਲਈ ਕਿਹਾ ਜਾ ਰਿਹਾ ਹੈ। ਇਹ ਬੁੱਕ ਸੈਂਟਰ ਆਪਣੀ ਮਰਜ਼ੀ ਨਾਲ ਕਿਤਾਬਾਂ ਦੇ ਰੇਟ ਲੈ ਰਹੇ ਹਨ। ਜਾਣਕਾਰੀ ਮੁਤਾਬਕ ਲਾਕਡਾਊਨ ਕਾਰਨ ਬਹੁਤ ਮਾਪੇ ਇੰਨਾ ਰੇਟ ਭਰਨ ਤੋਂ ਅਸਮਰੱਥ ਹਨ।

ਇਸ ਸਬੰਧੀ ਜ਼ੀਰਾ ਨੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਕੋਈ ਵੀ ਪ੍ਰਾਈਵੇਟ ਸਕੂਲ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਵੇਗਾ, ਇਸੇ ਤਰ੍ਹਾਂ ਉਹ ਚਾਹੁੰਦੇ ਹਨ ਕਿ ਕਿਤਾਬਾਂ ਸਬੰਧੀ ਵੀ ਇਕ ਕਮੇਟੀ ਬਣਾਈ ਜਾਵੇ ਤਾਂ ਜੋ ਵਾਜਬ ਰੇਟ ਫਿਕਸ ਕਰੇ, ਜਿਸ ਨਾਲ ਬੱਚਿਆਂ ਦੇ ਮਾਪਿਆਂ ਦਾ ਆਰਥਿਕ ਤੌਰ 'ਤੇ ਨੁਕਸਾਨ ਨਹੀਂ ਹੋਵੇਗਾ।

Shyna

This news is Content Editor Shyna