ਦੇਹ ਵਪਾਰ ਦੇ ਧੰਦੇ ਨਾਲ ਜੁੜੀਆਂ ਦੋ ਔਰਤਾਂ ਵੱਲੋਂ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਠੱਗੇ

08/20/2017 12:59:31 PM

ਸੰਗਤ ਮੰਡੀ - ਪਿੰਡ ਨਰ ਸਿੰਘ ਕਾਲੋਨੀ ਵਿਖੇ ਪਿੰਡ ਦੀਆਂ ਦੋ ਔਰਤਾਂ ਵੱਲੋਂ ਡੱਬਵਾਲੀ ਦੇ ਇਕ ਨਾਮੀ ਹਲਵਾਈ ਦੇ ਪੋਤੇ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਡਰਾ-ਧਮਕਾ ਕੇ ਪੰਜ ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭੁੱਚੋ ਮੰਡੀ ਦੀ ਇਕ ਔਰਤ ਨਰ ਸਿੰਘ ਕਾਲੋਨੀ 'ਚ ਵਿਆਹੀ ਹੋਈ ਹੈ। ਉਸ ਨੇ ਆਪਣੀ ਇਕ ਹੋਰ ਸਹੇਲੀ ਨੂੰ ਲੈ ਕੇ ਦੇਹ ਵਪਾਰ ਦਾ ਧੰਦਾ ਚਲਾਇਆ ਹੋਇਆ ਹੈ। 
ਉਕਤ ਔਰਤਾਂ ਵੱਲੋਂ ਇਸ ਧੰਦੇ 'ਚ ਭੋਲੇ-ਭਾਲੇ ਲੋਕਾਂ ਨੂੰ ਫਸਾ ਕੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲਿੰਗ ਕਰ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰੇ ਜਾ ਰਹੇ ਸਨ। ਉਕਤ ਦੋਵੇਂ ਔਰਤਾਂ 'ਚੋਂ ਇਕ ਔਰਤ ਵੱਲੋਂ ਆਪਣੇ ਪਤੀ ਦੀ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਕੇ ਇਹ ਸਾਰਾ ਧੰਦਾ ਉਥੇ ਹੀ ਚਲਾਇਆ ਜਾ ਰਿਹਾ ਸੀ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸੰਗਤ ਪੁਲਸ ਵੱਲੋਂ ਇਨ੍ਹਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਪੈਸੇ ਦੀ ਬਰਾਮਦਗੀ ਕਰ ਲਈ ਗਈ ਹੈ ਪਰ ਪੁਲਸ ਇਸ ਦਾ ਖੁਲਾਸਾ ਨਹੀਂ ਕਰ ਰਹੀ। ਜਦ ਇਸ ਸਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਡੋਡ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਬਾਹਰੋਂ ਆਏ ਹਨ। ਹੁਣ ਉਨ੍ਹਾਂ ਦੇ ਧਿਆਨ 'ਚ ਮਾਮਲਾ ਆਇਆ ਹੈ ਇਸ ਦੀ ਉਹ ਜਾਂਚ ਕਰ ਰਹੇ ਹਨ।