ਖੂੰਖਾਰ ਕੁੱਤਿਆਂ ਨੇ ਨੀਲ ਗਾਂ ਦੇ ਬੱਚੇ ਨੂੰ ਨੋਚ-ਨੋਚ ਖਾਧਾ, ਮੌਤ

10/10/2019 11:08:36 AM

ਅਬੋਹਰ (ਸੁਨੀਲ) - ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਦੇ ਚਲਦਿਆਂ ਓਪਨ ਸੈਂਚਰੀ ਏਰੀਆ 'ਚ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਕੋਬਰਾ ਤਾਰਾਂ ਨੂੰ ਨਾ ਹਟਾਏ ਜਾਣ ਨਾਲ ਹਿਰਨ, ਨੀਲ ਗਾਂ ਤੇ ਹੋਰ ਨਸਲਾਂ ਦੇ ਜੀਵ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਹਿਤ ਉਪ ਮੰਡਲ ਦੇ ਪਿੰਡ ਦੀਵਾਨਖੇੜਾ 'ਚ ਖੂੰਖਾਰ ਕੁੱਤਿਆਂ ਨੇ ਇਕ ਨੀਲ ਗਾਂ ਦੇ ਬੱਚੇ ਨੂੰ ਨੋਚ-ਨੋਚ ਕੇ ਜ਼ਖਮੀ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਪ ਮੰਡਲ ਦੇ ਪਿੰਡ ਦੀਵਾਨਖੇੜਾ ਵਾਸੀ ਪ੍ਰਸ਼ੋਤਮ ਦੇ ਖੇਤ 'ਚ ਕੁਝ ਸ਼ਿਕਾਰੀ ਕੁੱਤਿਆਂ ਨੇ ਨੀਲ ਗਾਂ ਦੇ ਬੱਚੇ ਨੂੰ ਨੋਚ-ਨੋਚ ਕੇ ਜ਼ਖਮੀ ਕਰ ਦਿੱਤਾ। ਨੇੜੇ-ਤੇੜੇ ਦੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਇਸ ਦੀ ਸੂਚਨਾ ਪ੍ਰਸ਼ੋਤਮ ਨੂੰ ਦਿੱਤੀ, ਜਿਸ 'ਤੇ ਉਹ ਨੀਲ ਗਾਂ ਦੇ ਬੱਚੇ ਨੂੰ ਆਪਣੇ ਘਰ ਲੈ ਗਏ। ਇਸਦੀ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਵਿਭਾਗ ਅਤੇ ਪਿੰਡ ਦੌਲਤਪੁਰਾ ਸਥਿਤ ਗਊਸ਼ਾਲਾ ਦੇ ਸੰਚਾਲਕਾਂ ਨੂੰ ਦਿੱਤੀ, ਜਿਸ 'ਤੇ ਗਊਸ਼ਾਲਾ ਦੇ ਕਰਮਚਾਰੀ ਜ਼ਖਮੀ ਨੀਲ ਗਾਂ ਨੂੰ ਆਪਣੇ ਨਾਲ ਲੈ ਗਏ ਤਾਂ ਕਿ ਉਥੇ ਇਲਾਜ ਕਰਕੇ ਉਸਦੀ ਜਾਨ ਬਚਾਈ ਜਾ ਸਕੇ।

ਇੰਨੇ 'ਚ ਜਦ ਵਿਭਾਗੀ ਅਧਿਕਾਰੀ ਗਊਸ਼ਾਲਾ ਪਹੁੰਚੇ ਤਾਂ ਨੀਲ ਗਾਂ ਦੇ ਬੱਚੇ ਦੀ ਮੌਤ ਹੋ ਚੁੱਕੀ ਸੀ। ਕਰਮਚਾਰੀਆਂ ਨੇ ਇਸਦੀ ਜਾਣਕਾਰੀ ਵਣ ਰੇਂਜ ਅਧਿਕਾਰੀ ਮਲਕੀਤ ਸਿੰਘ ਨੂੰ ਦਿੱਤੀ, ਜਿਸ 'ਤੇ ਉਨ੍ਹਾਂ ਬਾਹਰ ਹੋਣ 'ਤੇ ਵਣ ਗਾਰਡ ਜਸਪਿੰਦਰ ਸਿੰਘ ਨੂੰ ਤਿੰਨ ਡਾਕਟਰਾਂ ਦੀ ਟੀਮ ਬਣਾਉਣ ਲਈ ਕਿਹਾ, ਜਿਨ੍ਹਾਂ ਨੇ ਮ੍ਰਿਤਕ ਨੀਲ ਗਾਂ ਬੱਚੇ ਦਾ ਪੋਸਟਮਾਰਟਮ ਕਰਨ ਮਗਰੋਂ ਉਸਨੂੰ ਦਫਨਾ ਦਿੱਤਾ।

rajwinder kaur

This news is Content Editor rajwinder kaur