ਯੋਗੀ ਆਦਿੱਤਿਆ ਨਾਥ ਦਾ ਪੁਤਲਾ ਫੂਕਿਆ

11/21/2017 4:00:46 AM

ਫਗਵਾੜਾ, (ਹਰਜੋਤ)- ਗੁਰੂ ਰਵਿਦਾਸ ਟਾਈਗਰ ਫੋਰਸ (ਰਜਿ.) ਵੱਲੋਂ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦਾ ਮਾਡਲ ਟਾਊਨ ਚੌਕ 'ਚ ਪੁਤਲਾ ਫੂਕਿਆ ਗਿਆ। ਫੋਰਸ ਦੇ ਚੇਅਰਮੈਨ ਡਾ. ਯਸ਼ ਬਰਨਾ ਨੇ ਕਿਹਾ ਕਿ ਮਈ 2017 'ਚ ਜ਼ਿਲਾ ਸਹਾਰਨਪੁਰ ਦੇ ਪਿੰਡ ਸਬੀਰਪੁਰ 'ਚ ਠਾਕੁਰਾਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸ਼ੋਭਾ ਯਾਤਰਾ ਕੱਢਣ ਵਾਲੇ ਦਲਿਤਾਂ ਦੇ ਘਰ ਸਾੜ ਦਿੱਤੇ ਸਨ, ਜਿਸ ਦੇ ਰੋਸ ਵਜੋਂ ਭੀਮ ਆਰਮੀ ਨੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕੀਤਾ ਤਾਂ ਪੁਲਸ ਨੇ ਲਾਠੀਚਾਰਜ ਕੀਤੇ ਅਤੇ ਚੰਦਰ ਸ਼ੇਖਰ ਤੇ ਉਸ ਦੇ ਸਾਥੀਆਂ 'ਤੇ ਲਾਠੀਚਾਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ। ਫਿਰ ਉਸ ਦੀ ਜ਼ਮਾਨਤ ਹੋਣ ਦੇ ਬਾਵਜੂਦ ਉਸ ਨੂੰ ਦੇਸ਼-ਧ੍ਰੋਹ ਦਾ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਸ ਦੀ ਤੁਰੰਤ ਰਿਹਾਈ ਕੀਤੀ ਜਾਵੇ, ਨਹੀਂ ਤਾਂ ਫੋਰਸ ਤਿੱਖਾ ਸੰਘਰਸ਼ ਕਰੇਗੀ।