ਸਿਹਤ ਵਿਭਾਗ ਦੀ ਟੀਮ ਨੇ ਬਲੱਡ ਤੇ ਪਾਣੀ ਦੇ ਲਏ ਸੈਂਪਲ

11/12/2017 2:46:48 AM

ਕਪੂਰਥਲਾ,   (ਮਲਹੋਤਰਾ)-  ਪਿੰਡ ਮਨਸੂਰਵਾਲ ਦੋਨਾ 'ਚ ਫੈਲੇ ਪੀਲੀਆ ਰੋਗ ਦੇ ਦਹਿਸ਼ਤ ਨਾਲ ਸਿਵਲ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਹਰਕਤ 'ਚ ਆ ਗਿਆ ਹੈ। ਐਤਵਾਰ ਨੂੰ ਸਿਵਲ ਹਸਪਤਾਲ ਦੀ ਵੱਖ-ਵੱਖ ਟੀਮਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਘਰ ਤੇ ਸ੍ਰੀ ਗੁਰਦੁਆਰਾ ਸਾਹਿਬ ਸਮੇਤ 10 ਦੇ ਕਰੀਬ ਥਾਵਾਂ ਤੋਂ ਪਾਣੀ ਦੇ ਸੈਂਪਲ ਲਏ ਤੇ ਪੀਲੀਆ ਰੋਗ ਗ੍ਰਸਤ ਮਰੀਜ਼ਾਂ ਦੇ ਬਲੱਡ ਸੈਂਪਲ ਵੀ ਲਏ। ਗੌਰ ਹੋਵੇ ਕਿ ਪਿੰਡ ਮਨਸੂਰਵਾਲ ਦੋਨਾ 'ਚ ਲਗਾਤਾਰ ਲੋਕਾਂ ਦੇ ਪੀਲੀਆ ਰੋਗ ਨਾਲ ਸ਼ਿਕਾਰ ਹੋਣ ਦਾ ਸਿਲਸਿਲਾ ਚੱਲਣ ਤੋਂ ਬਾਅਦ ਮਰੀਜ਼ ਆਪਣਾ-ਆਪਣਾ ਇਲਾਜ ਆਪਣੇ ਤੌਰ 'ਤੇ ਕਪੂਰਥਲਾ ਤੇ ਜਲੰਧਰ ਦੇ ਹਸਪਤਾਲਾਂ 'ਚ ਕਰਵਾ ਰਹੇ ਸਨ। 'ਜਗ ਬਾਣੀ' 'ਚ ਪ੍ਰਮੁਖਤਾ ਨਾਲ ਛਾਪਣ ਤੋਂ ਬਾਅਦ ਲਗਾਤਾਰ ਦੋ ਦਿਨ ਤੋਂ ਸਿਵਲ ਹਸਪਤਾਲ ਦੀ ਟੀਮਾਂ ਮਰੀਜ਼ਾਂ ਦੇ ਬਲੱਡ ਸੈਂਪਲ ਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਲੈ ਰਹੀਆਂ ਹਨ ਤੇ ਮਰੀਜ਼ਾਂ ਨੂੰ ਕਲੋਰੀਨ ਦੀ ਗੋਲੀਆਂ ਵੰਡੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਪੀਲੀਏ ਦੇ ਰੋਗ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।